ਅਜੀਬੋ-ਗਰੀਬ ਮਾਮਲਾ: ਔਲਾਦ ਪੈਦਾ ਨਹੀਂ ਕੀਤੀ ਤਾਂ ਬਜ਼ੁਰਗ ਮਾਪਿਆਂ ਨੇ ਕਰ ਦਿੱਤਾ ਨੂੰਹ-ਪੁੱਤ ’ਤੇ ਕੇਸ

Tuesday, May 10, 2022 - 10:55 AM (IST)

ਅਜੀਬੋ-ਗਰੀਬ ਮਾਮਲਾ: ਔਲਾਦ ਪੈਦਾ ਨਹੀਂ ਕੀਤੀ ਤਾਂ ਬਜ਼ੁਰਗ ਮਾਪਿਆਂ ਨੇ ਕਰ ਦਿੱਤਾ ਨੂੰਹ-ਪੁੱਤ ’ਤੇ ਕੇਸ

ਹਰਿਦੁਆਰ– ਹਰ ਬਜ਼ੁਰਗ ਮਾਪਿਆਂ ਦਾ ਇਕ ਸੁਫ਼ਨਾ ਹੁੰਦਾ ਹੈ ਕਿ ਉਨ੍ਹਾਂ ਦੇ ਵਿਹੜੇ ’ਚ ਪੋਤੇ-ਪੋਤੀਆਂ ਖੇਡਣ। ਹਾਸੇ ਅਤੇ ਖੁਸ਼ੀਆਂ ਦੀਆਂ ਕਿਲਕਾਰੀਆਂ ਵਿਚਾਲੇ ਜ਼ਿੰਦਗੀ ਜਿਊਣ। ਉੱਥੇ ਹੀ ਹਰਿਦੁਆਰ ’ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੋਤਾ-ਪੋਤੀ ਦਾ ਸੁੱਖ ਨਾ ਦੇਣ ’ਤੇ ਬਜ਼ੁਰਗ ਮਾਤਾ-ਪਿਤਾ ਨੇ ਆਪਣੇ ਨੂੰਹ-ਪੁੱਤ ’ਤੇ ਕੋਰਟ ’ਚ ਕੇਸ ਕਰ ਦਿੱਤਾ। ਬਸ ਇੰਨਾ ਹੀ ਨਾਲ ਹੀ ਪੁੱਤਰ ਦੀ ਪਰਵਰਿਸ਼ ’ਚ ਲੱਗਾ ਪੈਸਾ ਵੀ ਵਾਪਸ ਮੰਗਿਆ ਹੈ। 

ਇਹ ਵੀ ਪੜ੍ਹੋ- ਅੰਬਾਲਾ ’ਚ JP ਨੱਢਾ ਨੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ, ਪੰਜਾਬ ਸਮੇਤ ਇਹ ਸੂਬੇ ਲੈ ਸਕਣਗੇ ਸਸਤਾ ਇਲਾਜ

ਪਰਵਰਿਸ਼ ਲੱਗਾ ਪੂਰਾ ਪੈਸਾ ਮੰਗਿਆ ਵਾਪਸ-
ਦਰਅਸਲ ਉੱਤਰਾਖੰਡ ਦੇ ਹਰਿਦੁਆਰ ’ਚ ਬੱਚਾ ਪੈਦਾ ਨਾ ਕਰਨ ’ਤੇ ਮਾਤਾ-ਪਿਤਾ ਨੇ ਆਪਣੇ ਨੂੰਹ-ਪੁੱਤ ’ਤੇ ਕੋਰਟ ’ਚ ਕੇਸ ਕਰ ਦਿੱਤਾ। ਹਰਿਦੁਆਰ ਦੀ ਤੀਜੀ ਏ. ਸੀ. ਜੇ. ਐੱਸ. ਡੀ. ਕੋਰਟ ’ਚ ਦਾਖਲ ਕੀਤੇ ਗਏ ਕੇਸ ’ਚ ਇਸਤਗਾਸਾ ਪੱਖ ਨੇ ਪੁੱਤਰ ਦੇ ਪਾਲਣ-ਪੋਸ਼ਣ ਅਤੇ ਉਸ ਦੀ ਸਿੱਖਿਆ ’ਚ ਖਰਚ ਹੋਏ ਲੱਗਭਗ 5 ਕਰੋੜ ਰੁਪਏ ਵੀ ਵਾਪਸ ਮੰਗੇ ਹਨ।

ਇਹ ਵੀ ਪੜ੍ਹੋ- ਧੀ ਦੀ ਲਵ-ਮੈਰਿਜ ਤੋਂ ਨਾਰਾਜ਼ ਸਨ ਮਾਪੇ, ਘਸੀਟ ਕੇ ਲੈ ਆਏ ਪੇਕੇ ਘਰ, ਚੀਕਦੀ ਰਹੀ ਕੁੜੀ

ਕੀ ਹੈ ਪੂਰਾ ਮਾਮਲਾ-
ਬਜ਼ੁਰਗ ਜੋੜੇ ਦੇ ਵਕੀਲ ਅਰਵਿੰਦ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਸੰਜੀਵ ਰੰਜਨ ਪ੍ਰਸਾਦ, ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਿਡ (bhel) ’ਚ ਅਧਿਕਾਰੀ ਦੇ ਅਹੁਦੇ ’ਤੇ ਰਹੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਉਹ ਆਪਣੀ ਪਤਨੀ ਸਾਧਨਾ ਪ੍ਰਸਾਦ ਨਾਲ ਇਕ ਹਾਊਸਿੰਗ ਸੋਸਾਇਟੀ ’ਚ ਰਹਿੰਦੇ ਹਨ। ਜੋੜੇ ਨੇ ਆਪਣੇ ਇਕਲੌਤੇ ਬੇਟੇ ਸ਼੍ਰੇਅ ਸਾਗਰ ਦਾ ਵਿਆਹ ਸਾਲ 2016 ’ਚ ਨੋਇਡਾ ਦੀ ਸ਼ੁਭਾਂਗੀ ਸਿੰਘ ਨਾਲ ਕੀਤਾ ਸੀ। ਸ਼੍ਰੇਅ ਸਾਗਰ ਪਾਇਲਟ ਹੈ, ਜਦਕਿ ਉਸ ਦੀ ਪਤਨੀ ਸ਼ੁਭਾਂਗੀ ਵੀ ਨੋਇਡਾ ’ਚ ਨੌਕਰੀ ਕਰਦੀ ਹੈ।

ਇਹ ਵੀ ਪੜ੍ਹੋ: ਹੋਟਲ ਤੋਂ ਮੰਗਵਾਏ ਸੀ ਪਰੌਂਠੇ, ਪੈਕੇਟ ਖੋਲ੍ਹਿਆ ਤਾਂ ਉੱਡ ਗਏ ਪਰਿਵਾਰ ਦੇ ਹੋਸ਼

ਮਾਮਲੇ ਦੀ ਸੁਣਵਾਈ 17 ਮਈ ਨੂੰ-
ਬਜ਼ੁਰਗ ਜੋੜੇ ਨੇ ਕੋਰਟ ’ਚ ਅਰਜ਼ੀ ਦਾਖਲ ਕਰ ਕੇ  ਦੱਸਿਆ ਕਿ ਵਿਆਹ ਦੇ 6 ਸਾਲਾਂ ਬਾਅਦ ਵੀ ਉਨ੍ਹਾਂ ਦਾ ਬੇਟਾ ਅਤੇ ਨੂੰਹ ਬੱਚਾ ਪੈਦਾ ਨਹੀਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮਾਨਸਿਕ ਤਕਲੀਫ ’ਚੋਂ ਲੰਘਣਾ ਪੈ ਰਿਹਾ ਹੈ। ਬਜ਼ੁਰਗ ਜੋੜੇ ਦੀ ਅਰਜ਼ੀ ’ਤੇ ਕੋਰਟ ’ਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ 17 ਮਈ ਦੀ ਤਰੀਕ ਤੈਅ ਕੀਤੀ ਗਈ ਹੈ।


author

Tanu

Content Editor

Related News