ਹਾਰਦਿਕ ਨੇ ਸਾਂਝੀ ਕੀਤੀ ਨਤਾਸ਼ਾ ਦੀ ਪ੍ਰੈਗਨੈਂਸੀ ਤਸਵੀਰ, ਐਕਸ ਬੁਆਏਫੈਂਡ ਦੀ ਰਹੀ ਇਹ ਪ੍ਰਤੀਕਿਰਿਆ

Thursday, Jun 04, 2020 - 04:30 PM (IST)

ਹਾਰਦਿਕ ਨੇ ਸਾਂਝੀ ਕੀਤੀ ਨਤਾਸ਼ਾ ਦੀ ਪ੍ਰੈਗਨੈਂਸੀ ਤਸਵੀਰ, ਐਕਸ ਬੁਆਏਫੈਂਡ ਦੀ ਰਹੀ ਇਹ ਪ੍ਰਤੀਕਿਰਿਆ

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਮੰਗੇਤਰ ਨਤਾਸ਼ਾ ਉਨ੍ਹਾਂ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਜਿਸ ਦੀ ਤਸਵੀਰ ਪੰਡਯਾ ਨੇ ਇੰਸਟਾਗਰਾਮ ’ਤੇ ਸਾਂਝੀ ਕੀਤੀ ਸੀ। ਅਜਿਹੇ ’ਚ ਨਤਾਸ਼ਾ ਦੇ ਪਹਿਲੇ ਮੰਗੇਤਰ ਅਲੀ ਗੋਨੀ ਵੀ ਇਸ ਤਸਵੀਰ ਨੂ ਵੇਖ ਪਿੱਛੇ ਨਹੀਂ ਰਹੇ ਅਤੇ ਨਤਾਸ਼ਾ ਨੂੰ ਇਸ ਖੂਬਸੂਰਤ ਪੱਲ ਲਈ ਵਧਾਈ ਦਿੱਤੀ।PunjabKesari

ਗੋਨੀ ਨੇ ਇਸ ਪੋਸਟ ’ਤੇ ਕੁਮੈਂਟ ਕਰਦੇ ਹੋਏ ਲਿਖਿਆ, 'ਗਾਡ ਬਲੈਸ ਯੂ'। ਅਲੀ ਨੇ ਇਸ ਦੇ ਨਾਲ ਦਿਲ ਦੇ ਕਈ ਈਮੋਜੀ ਵੀ ਦਿੱਤੇ। ਦੱਸ ਦੇਈਏ ਗੋਨੀ ਅਤੇ ਨਤਾਸ਼ਾ ਨੇ ਡਾਂਸ ਰਿਐਲਟੀ ਸ਼ੋਅ ਸੀਜ਼ਨ-9 ’ਚ ਪਾਰਟੀਸਿਪੇਟ ਕੀਤਾ ਸੀ। ਉਹ ਫਿਨਾਲੇ ’ਚ ਸੈਕਿੰਡ ਰਨਰ-ਅਪ ਬਣੇ ਸਨ।

PunjabKesari

ਤੁਹਾਨੂੰ ਦੱਸ ਦੇਈਏ ਹਾਰਦਿਕ ਨੇ ਆਪਣੀ ਮੰਗੇਤਰ ਨਤਾਸ਼ਾ ਦੇ ਨਾਲ ਕੁਝ ਦਿਨ ਪਹਿਲਾਂ 4 ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ ’ਚੋਂ ਇਕ ’ਚ ਨਤਾਸ਼ਾ ਗਰਭਵਤੀ ਵਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ ਇਸ ਜੋੜੇ ਦੀ ਅਗਲੀ ਤਸਵੀਰ ਦੇ ਦੇਖਣ ’ਤੇ ਲੱਗ ਰਿਹਾ ਕਿ ਦੋਵਾਂ ਨੇ ਹਾਲ ਹੀ ’ਚ ਵਿਆਹ ਵੀ ਕਰ ਲਿਆ ਹੈ ਪਰ ਅਜੇ ਤਕ ਇਨ੍ਹਾਂ ਨੇ ਇਸਦਾ ਕੋਈ ਐਲਾਨ ਨਹੀਂ ਕੀਤਾ ਹੈ। ਉਥੇ ਹੀ ਹਾਰਦਿਕ ਨੇ ਆਪਣੀ ਅਤੇ ਨਤਾਸ਼ਾ ਦੀ ਦੋ ਪੁਰਾਣੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesariPunjabKesari


author

Davinder Singh

Content Editor

Related News