ਹਾਰਦਿਕ ਪਟੇਲ ਨੇ ਟਵਿੱਟਰ ਪ੍ਰੋਫਾਈਲ ਤੋਂ ਹਟਾਇਆ ਪਾਰਟੀ ਦਾ ਚੋਣ ਨਿਸ਼ਾਨ
Monday, May 02, 2022 - 08:58 PM (IST)

ਅਹਿਮਦਾਬਾਦ– ਕਾਂਗਰਸ ਦੀ ਗੁਜਰਾਤ ਇਕਾਈ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡਣ ਦੀਆਂ ਅਟਕਲਾਂ ਦਰਮਿਆਨ ਸੋਮਵਾਰ ਨੂੰ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਆਪਣਾ ਪਦਨਾਮ ਅਤੇ ਪਾਰਟੀ ਦਾ ਚੋਣ ਨਿਸ਼ਾਨ ‘ਹੱਥ’ ਹਟਾ ਦਿੱਤਾ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ 'ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ 'ਚ ਕੀਤੀ ਸੀ ਇਹ ਹਰਕਤ
ਪਟੇਲ ਨੇ ਕੁਝ ਦਿਨ ਪਹਿਲਾਂ ਪਾਰਟੀ ਦੀ ਸੂਬਾ ਲੀਡਰਸ਼ਿਪ ਦੀ ਕਾਰਜਸ਼ੈਲੀ ਨੂੰ ਲੈ ਕੇ ਨਾਖੁਸ਼ੀ ਪ੍ਰਗਟਾਈ ਸੀ। ਗੁਜਰਾਤ ਵਿਚ ਨੌਕਰੀਆਂ ਅਤੇ ਸਿੱਖਿਆ ਵਿਚ ਰਿਜ਼ਰਵੇਸ਼ਨ ਲਈ ਪਾਟੀਦਾਰ ਭਾਈਚਾਰੇ ਦੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਟੇਲ ਨੇ ਟਵਿੱਟਰ ’ਤੇ ਆਪਣੀ ਨਵੀਂ ਪ੍ਰੋਫਾਈਲ ਵਿਚ ਖੁਦ ਨੂੰ ਗੌਰਵਮਈ ਭਾਰਤੀ ਦੇਸ਼ ਭਗਤ ਦੱਸਿਆ ਹੈ।
ਇਹ ਖ਼ਬਰ ਪੜ੍ਹੋ- ਰਾਹਿਲ ਗੰਗਜੀ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' 'ਚ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਰਹੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।