ਸੂਰਤ: ਹਾਰਦਿਕ ਪਟੇਲ ਦੀ ਹਿਰਾਸਤ ਨੂੰ ਲੈ ਕੇ ਸਮਰਥਕਾਂ ਨੇ ਬੱਸ ''ਚ ਲਗਾਈ ਅੱਗ
Monday, Aug 20, 2018 - 10:11 AM (IST)
ਅਹਿਮਦਾਬਾਦ— ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਅਹਿਮਦਾਬਾਦ ਪੁਲਸ ਵੱਲੋਂ ਹਿਰਾਸਤ 'ਚ ਲਏ ਜਾਣ ਦਾ ਅਸਰ ਸੂਰਤ 'ਚ ਦੇਖਣ ਨੂੰ ਮਿਲਿਆ। ਸ਼ਹਿਰ ਦੇ ਪਾਟੀਦਾਰ ਬਾਹੂਲਿਆ ਇਲਾਕੇ ਵਰਾਛਾ ਦੇ ਯੋਗੀ ਚੌਂਕ 'ਚ ਐਤਵਾਰ ਰਾਤ ਨੂੰ ਬੀ. ਆਰ. ਟੀ. ਐੱਸ. ਬੱਸ 'ਚ ਅੱਗ ਅਤੇ ਭੰਨ-ਤੋੜ ਕੀਤੀ ਗਈ। ਐਤਵਾਰ ਰਾਤ ਨੂੰ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਅੰਦੋਲਨਕਾਰੀਆਂ ਨੇ ਅਹਿਮਦਾਬਾਦ 'ਚ ਹੋਈ ਪਾਟੀਦਾਰ ਨੇਤਾ ਪਟੇਲ ਨੂੰ ਹਿਰਾਸਤ 'ਚ ਲਏ ਜਾਣ ਦੇ ਵਿਰੋਧ 'ਚ ਬੀ. ਆਰ. ਟੀ. ਐੱਸ. ਬੱਸ 'ਚ ਅੱਗ ਲਗਾ ਦਿੱਤੀ।
ਦੱਸ ਦੇਈਏ ਕਿ ਹਾਰਦਿਕ ਪਟੇਲ 25 ਅਗਸਤ ਤੋਂ ਭੁੱਖ ਹੜਤਾਲ 'ਤੇ ਬੈਠਣ ਵਾਲੇ ਸਨ। ਇਸ ਲਈ ਉਨ੍ਹਾਂ ਨੇ ਅਹਿਮਦਾਬਾਦ ਦੇ ਚਾਰ ਵੱਖ-ਵੱਖ ਸਥਾਨਾਂ 'ਤੇ ਵਰਤ ਕਰਨ ਦੀ ਅਹਿਮਦਾਬਾਦ ਨਗਰ ਨਿਗਮ ਅਤੇ ਪੁਲਸ ਕਮਿਸ਼ਨਰ ਤੋਂ ਆਗਿਆ ਮੰਗੀ ਸੀ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਗਿਆ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਐਤਵਾਰ ਨੂੰ ਉਸ ਜਗ੍ਹਾ ਆਪਣੀ ਗੱਡੀ 'ਚ ਬੈਠ ਕੇ ਇਕ ਦਿਨ ਦੇ ਸੰਕੇਤਕ ਵਰਤ ਕਰਨ ਦਾ ਐਲਾਨ ਕੀਤਾ ਸੀ ਪਰ ਹਾਰਦਿਕ ਦੇ ਵਰਤ ਕਰਨ ਲਈ ਤੈਅ ਕੀਤੀ ਜਗ੍ਹਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਅਹਿਮਦਾਬਾਦ ਪੁਲਸ ਦੀ ਟੀਮ ਨੇ ਉਨ੍ਹਾਂ ਨੂੰ ਹੋਰ ਉਨ੍ਹਾਂ ਦੇ ਕਰੀਬ 200 ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ ਸੀ।
