ਹਾਰਦਿਕ ਨੇ ਵੀ ਕੀਤਾ ਸੁਰੱਖਿਆ ਲੈਣ ਤੋਂ ਇਨਕਾਰ, ਬੋਲੇ-ਮੈਨੂੰ ਜਾਸੂਸੀ ਦਾ ਡਰ

Monday, Nov 06, 2017 - 05:07 PM (IST)

ਹਾਰਦਿਕ ਨੇ ਵੀ ਕੀਤਾ ਸੁਰੱਖਿਆ ਲੈਣ ਤੋਂ ਇਨਕਾਰ, ਬੋਲੇ-ਮੈਨੂੰ ਜਾਸੂਸੀ ਦਾ ਡਰ

ਅਹਿਮਦਾਬਾਦ— ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਪੁਲਸ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਹਾਰਦਿਕ ਨੇ ਕਿਹਾ ਕਿ ਪੁਲਸ ਸੁਰੱਖਿਆ ਦੇ ਬਹਾਨੇ ਉਸ ਦੀ ਜਾਸੂਸੀ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਇਤਿਹਾਸ ਜਾਣਦਾ ਹੈ ਕਿ ਭਾਜਪਾ ਕਿਸੀ ਦੀ  ਵੀ ਜਾਸੂਸੀ ਕਰਵਾਉਣ 'ਚ ਮਾਹਿਰ ਹੈ। ਭਾਜਪਾ ਵੱਲੋਂ ਇਕ ਔਰਤ ਦੀ ਜਾਸੂਸੀ ਦੇ ਬਾਰੇ 'ਚ ਪੂਰਾ ਦੇਸ਼ ਜਾਣਦਾ ਹੈ। ਹਾਰਦਿਕ ਨੇ ਕਿਹਾ ਕਿ ਪੁਲਸ ਨੇ ਉਸ ਨੂੰ ਕਿਹਾ ਕਿ ਆਈ.ਬੀ ਦੀ ਰਿਪੋਰਟ ਦੇ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਹਾਰਦਿਕ ਨੇ ਸਾਫ ਕਰ ਦਿੱਤਾ ਕਿ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਚਾਹੀਦੀ। ਉਸ ਨੇ ਕਿਹਾ ਕਿ ਕਾਂਗਰਸ 'ਚ ਸ਼ਾਮਲ ਨਹੀਂ ਹੋਣ ਜਾ ਰਹੇ ਹਾਂ ਪਰ ਜੇਕਰ ਪਾਰਟੀ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਆਪਣਾ ਫੈਸਲਾ ਸਾਫ ਕਰਦੀ ਹੈ ਤਾਂ ਅਸੀਂ ਉਨ੍ਹਾਂ ਦਾ ਸਮਰਥਨ ਜ਼ਰੂਰ ਕਰਾਂਗੇ।
ਇਸ ਤੋਂ ਪਹਿਲੇ ਦਲਿਤ ਨੇਤਾ ਜਿਗਨੇਸ਼ ਨੇ ਵੀ ਸੁਰੱਖਿਆ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਸੁਵਿਧਾ ਇਸ ਲਈ ਦਿੱਤੀ ਜਾ ਰਹੀ ਸੀ ਤਾਂ ਜੋ ਉਨ੍ਹਾਂ ਦੀ ਹਰੇਕ ਹਰਕਤ 'ਤੇ ਨਜ਼ਰ ਰੱਖੀ ਜਾ ਸਕੇ। ਜਿਗਨੇਸ਼ ਦੇ ਨਾਲ ਦੋ ਸੁਰੱਖਿਆ ਕਰਮਚਾਰੀ ਰਹਿੰਦੇ ਹਨ। ਇਸ 'ਤੇ ਉਸ ਨੇ ਕਿਹਾ ਕਿ ਸਰਕਾਰ ਨੂੰ ਡਰ ਹੈ ਕਿ ਮੇਰੇ 'ਤੇ ਕੋਈ ਹਮਲਾ ਹੋ ਗਿਆ ਤਾਂ ਇਸ ਨਾਲ ਬਦਨਾਮੀ ਉਨ੍ਹਾਂ ਦੀ ਹੋਵੇਗੀ ਪਰ ਉਨ੍ਹਾਂ ਨੂੰ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਕਾਂਗਰਸ 8 ਨਵੰਬਰ ਨੂੰ ਪਾਟੀਦਾਰ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਆਖ਼ਰੀ ਫੈਸਲਾ ਲਵੇਗੀ, ਜਿਸ ਦੇ ਬਾਅਦ ਤਸਵੀਰ ਸਾਫ ਹੋਵੇਗੀ ਕਿ ਹਾਰਦਿਕ ਕਾਂਗਰਸ ਦਾ ਸਾਥ ਦਿੰਦੇ ਹਨ ਜਾਂ ਨਹੀਂ। ਕਾਂਗਰਸ ਇਸ ਵਾਰ ਰਾਜ 'ਚ ਆਪਣੀ ਜਿੱਤ ਪੱਕੀ ਕਰਨ ਲਈ ਪਾਟੀਦਾਰਾਂ ਨਾਲ ਹੱਥ ਮਿਲਾਉਣ ਦੇ ਮੂਡ 'ਚ ਹਨ।


Related News