ਹਰਦੀਪ ਪੁਰੀ ਨੇ ਕਾਂਗਰਸ ''ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਭੜਕਾਉਣ ਦਾ ਲਗਾਇਆ ਦੋਸ਼
Friday, Dec 18, 2020 - 04:49 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ 'ਤੇ ਹਾਲੀਆ ਖੇਤੀ ਕਾਨੂੰਨਾਂ ਨੂੰ ਲੈ ਕੇ 'ਅਫ਼ਵਾਹ' ਫੈਲਾਉਣ ਅਤੇ ਪ੍ਰਦਰਸ਼ਨਾਂ ਨੂੰ ਭੜਕਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਇਨ੍ਹਾਂ ਬਿੱਲਾਂ ਨੂੰ ਪਾਸ ਕੀਤੇ ਜਾਂਦੇ ਸਮੇਂ ਰਾਜ ਸਭਾ 'ਚ ਕਾਂਗਰਸ ਦੇ ਜ਼ਿਆਦਾਤਰ ਮੈਂਬਰਾਂ ਦੇ ਗੈਰ-ਹਾਜ਼ਰ ਹੋਣ ਨੂੰ ਲੈ ਕੇ ਵੀ ਪਾਰਟੀ 'ਤੇ ਨਿਸ਼ਾਨਾ ਸਾਧਿਆ। ਪੁਰੀ ਨੇ ਟਵੀਟ ਕੀਤਾ,''ਉਨ੍ਹਾਂ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਬਿੱਲ 'ਤੇ ਵੋਟਿੰਗ ਦੌਰਾਨ ਵਿਦੇਸ਼ 'ਚ ਛੁੱਟੀ ਮਨ੍ਹਾ ਰਹੇ ਸਨ। ਪਾਰਟੀ ਨੂੰ ਦੇਸ਼ 'ਚ ਅੱਗ ਲਗਾਉਣ ਦੀ ਬਜਾਏ ਆਪਣੇ ਲੋਕਾਂ ਨੂੰ ਇਕ ਰੱਖਣ ਬਾਰੇ ਸੋਚਣਾ ਚਾਹੀਦਾ।''
ਇਹ ਵੀ ਪੜ੍ਹੋ : ਧੀਆਂ ਦੇ ਜਜ਼ਬੇ ਨੂੰ ਸਲਾਮ: ਚੁੱਲ੍ਹੇ-ਚੌਕੇ ਨਾਲ ਸੰਭਾਲ ਰਹੀਆਂ ਨੇ ਖੇਤਾਂ ਦੀ ‘ਕਮਾਨ’
ਹਿੰਦੀ ਦੇ ਇਕ ਮੁਹਾਰੇ ਦਾ ਜ਼ਿਕਰ ਕਰਦੇ ਹੋਏ ਪੁਰੀ ਨੇ ਦੋਸ਼ ਲਗਾਇਆ ਕਿ ਕਾਂਗਰਸ ਦੂਜਿਆਂ ਦੇ ਘਰ ਸਾੜ ਕੇ ਆਪਣੇ ਹੱਥ ਸੇਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਚਿੰਤਾ ਹੈ ਤਾਂ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰ ਕੇ ਹੱਲ ਕੱਢੇਗੀ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਜਾਣੋ ਕਿਉਂ ਸੁਰਖੀਆਂ ’ਚ ਬਣੀ ‘ਸਿੰਘੂ ਸਰਹੱਦ’