20,000 ਯਾਤਰੀਆਂ ਲਈ ਜਹਾਜ਼ ਦੇ ''ਝੂਟੇ'' ਫਰੀ, ਜਾਣੋ ਕਿਵੇਂ ਮਿਲੇਗਾ ਮੁਫ਼ਤ ਸਫਰ ਦਾ ਪੂਰਾ ਲਾਭ

Tuesday, Aug 04, 2026 - 03:12 PM (IST)

20,000 ਯਾਤਰੀਆਂ ਲਈ ਜਹਾਜ਼ ਦੇ ''ਝੂਟੇ'' ਫਰੀ, ਜਾਣੋ ਕਿਵੇਂ ਮਿਲੇਗਾ ਮੁਫ਼ਤ ਸਫਰ ਦਾ ਪੂਰਾ ਲਾਭ

ਨਵੀਂ ਦਿੱਲੀ (ਏਜੰਸੀ)- ਇੰਡੀਗੋ ਨੇ ਆਪਣੀ 20ਵੀਂ ਵਰ੍ਹੇਗੰਢ ਮਨਾਉਣ ਲਈ "ਹੈਪੀ ਇੰਡੀਗੋ ਡੇ" ਆਫਰ ਦਾ ਐਲਾਨ ਕੀਤਾ ਹੈ, ਜਿਸ 'ਚ ਘਰੇਲੂ ਰੂਟਾਂ 'ਤੇ ਉਹ 20,000 ਮੁਫ਼ਤ ਟਿਕਟਾਂ ਦੇ ਰਹੀ ਹੈ। ਕੰਪਨੀ ਨੇ ਕਿਹਾ ਕਿ 20,000 ਯੋਗ ਯਾਤਰੀਆਂ ਨੂੰ ਪ੍ਰਤੀ ਪੀਐੱਨਆਰ ਵੱਧ ਤੋਂ ਵੱਧ 10,000 ਰੁਪਏ ਤੱਕ ਦਾ ਰਿਫੰਡ ਮਿਲੇਗਾ। ਇਸ ਆਫਰ ਲਈ ਸਾਰੇ ਯੋਗ ਯਾਤਰੀਆਂ 'ਚੋਂ 20,000 ਯਾਤਰੀਆਂ ਨੂੰ ਚੁਣਿਆ ਜਾਵੇਗਾ। 4 ਅਗਸਤ ਤੋਂ 6 ਅਗਸਤ ਦੇ ਵਿਚਕਾਰ ਕੀਤੀਆਂ ਗਈਆਂ ਬੁਕਿੰਗਾਂ ਨੂੰ ਵੀ ਇਸ ਆਫਰ 'ਚ ਸ਼ਾਮਲ ਕੀਤਾ ਜਾਵੇਗਾ।

ਇੰਡੀਗੋ ਦੇ ਡਾਇਰੈਕਟ ਬੁਕਿੰਗ ਚੈਨਲਾਂ- ਵੈੱਬਸਾਈਟ, ਮੋਬਾਈਲ ਐਪ ਜਾਂ ਇੰਡੀਗੋ ਦੇ ਏਆਈ ਵਰਚੁਅਲ ਅਸਿਸਟੈਂਟ, 6eSky ਰਾਹੀਂ ਘਰੇਲੂ ਉਡਾਣਾਂ 'ਤੇ ਬੁੱਕ ਕੀਤੀਆਂ ਟਿਕਟਾਂ 'ਤੇ ਹੀ ਆਫ਼ਰ ਲਾਗੂ ਹੋਵੇਗਾ। ਮੰਗਲਵਾਰ ਨੂੰ ਬੁਕਿੰਗ ਕਰਨ ਵਾਲੇ 10,000 ਯਾਤਰੀਆਂ ਅਤੇ ਬੁੱਧਵਾਰ ਅਤੇ ਵੀਰਵਾਰ ਨੂੰ ਬੁਕਿੰਗ ਕਰਨ ਵਾਲੇ 5,000 ਯਾਤਰੀਆਂ ਨੂੰ ਰਿਫੰਡ ਮਿਲੇਗਾ। ਆਫਰ ਦੀ ਮਿਆਦ ਦੌਰਾਨ ਕੀਤੀਆਂ ਗਈਆਂ ਯੋਗ ਬੁਕਿੰਗਾਂ 'ਚੋਂ ਬਿਨਾਂ ਕਿਸੇ ਕ੍ਰਮ ਦੇ ਚੁਣੇ ਗਏ ਗਾਹਕਾਂ ਨੂੰ ਈਮੇਲ ਅਤੇ ਵਟਸਐਪ ਰਾਹੀਂ ਇਕ ਸਧਾਰਨ ਸਵਾਲ ਦਾ ਜਵਾਬ ਦੇਣ ਲਈ ਸੱਦਾ ਦਿੱਤਾ ਜਾਵੇਗਾ।

PunjabKesari

ਗਾਹਕਾਂ ਨੂੰ ਸਹੀ ਜਵਾਬ ਦੇਣ ਦੇ ਤਿੰਨ ਮੌਕੇ ਹੋਣਗੇ। ਜੋ ਗਾਹਕ ਸਹੀ ਉੱਤਰ ਦੇਣਗੇ, ਉਨ੍ਹਾਂ ਨੂੰ ਉਨ੍ਹਾਂ ਦੀ ਬੁਕਿੰਗ ਦਾ ਕਿਰਾਇਆ (ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ) ਤਿੰਨ ਤੋਂ ਪੰਜ ਕੰਮਕਾਜੀ ਦਿਨਾਂ ਦੇ ਅੰਦਰ ਵਾਪਸ ਕਰ ਦਿੱਤਾ ਜਾਵੇਗਾ। ਇਹ ਆਫ਼ਰ ਸਾਰੀਆਂ ਘਰੇਲੂ ਇਕਾਨਮੀ ਕਲਾਸ ਅਤੇ ਇੰਡੀਗੋ ਸਟ੍ਰੈਚ ਬੁਕਿੰਗਾਂ 'ਤੇ ਲਾਗੂ ਹੈ। ਜ਼ਿਕਰਯੋਗ ਹੈ ਕਿ ਇੰਡੀਗੋ ਨੇ ਮੰਗਲਵਾਰ ਨੂੰ ਆਪਣੇ ਸੰਚਾਲਨ ਦੇ 20 ਸਾਲ ਪੂਰੇ ਕਰ ਲਏ ਹਨ। ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ ਏਅਰਲਾਈਨ 65 ਫੀਸਦੀ ਮਾਰਕੀਟ ਹਿੱਸੇਦਾਰੀ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਬਣ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News