ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਬਿਆਨ, ਕਿਹਾ- ਦੇਸ਼ ''ਚ ਚੱਲਣਗੀਆਂ 10,000 ਇਲੈਕਟ੍ਰਿਕ ਬੱਸਾਂ
Thursday, Sep 28, 2023 - 05:56 PM (IST)
ਇੰਦੌਰ (ਯੂ. ਐੱਨ. ਆਈ.) : ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਆਮ ਨਾਗਰਿਕਾਂ ਦੀ ਸਹੂਲਤ ਲਈ ਜਨਤਕ ਟ੍ਰਾਂਸਪੋਰਟ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸੇ ਸਬੰਧ ’ਚ ਆਉਣ ਵਾਲੇ ਸਮੇਂ ’ਚ ਦੇਸ਼ ’ਚ 10,000 ਇਲੈਕਟ੍ਰਿਕ ਬੱਸਾਂ ਚਲਾਏਗੀ।
ਇਹ ਵੀ ਪੜ੍ਹੋ- ਬੱਚਾ ਕਰ ਰਿਹਾ ਸੀ ISRO ਦੇਖਣ ਦੀ ਜ਼ਿਦ, ਮਾਂ ਨੇ ਘਰ ਵਿਚ ਹੀ ਬਣਾ ਦਿੱਤਾ ਚੰਦਰਯਾਨ ਦਾ ਵਰਕਿੰਗ ਮਾਡਲ
ਉਨ੍ਹਾਂ ਕਿਹਾ ਕਿ ਅਗਲੇ ਮਹੀਨਿਆਂ ’ਚ ਲਗਭਗ 500 ਬੱਸਾਂ ਸੜਕ ’ਤੇ ਵੀ ਆ ਜਾਣਗੀਆਂ। ਪੁਰੀ ਨੇ ਕਿਹਾ ਕਿ ਦੇਸ਼ ’ਚ ਸ਼ਹਿਰੀ ਜਨਤਕ ਟ੍ਰਾਂਸਪੋਰਟ ਨੂੰ ਬਿਹਤਰ ਬਣਾਉਣ ’ਚ ਮੈਟਰੋ ਰੇਲ ਦਾ ਵੀ ਬਿਹਤਰ ਯੋਗਦਾਨ ਹੈ ਅਤੇ ਇਸ ਨਾਲ ਜੁੜੀਆਂ ਯੋਜਨਾਵਾਂ ਕਿਤੇ ਵੀ ਅਸਫਲ ਨਹੀਂ ਹੋਈਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8