ਮਣੀਪੁਰ ਵਿਧਾਨ ਸਭਾ ਦੇ ਬਾਹਰ ਸੁੱਟਿਆ ਹੈਂਡ ਗ੍ਰਨੇਡ, CRPF ਦੇ ਦੋ ਜਵਾਨ ਜ਼ਖਮੀ

Friday, Nov 22, 2019 - 07:10 PM (IST)

ਮਣੀਪੁਰ ਵਿਧਾਨ ਸਭਾ ਦੇ ਬਾਹਰ ਸੁੱਟਿਆ ਹੈਂਡ ਗ੍ਰਨੇਡ, CRPF ਦੇ ਦੋ ਜਵਾਨ ਜ਼ਖਮੀ

ਨਵੀਂ ਦਿੱਲੀ — ਮਣੀਪੁਰ ਵਿਧਾਨ ਸਭਾ ਦੇ ਬਾਹਰ ਸ਼ੁੱਕਰਵਾਰ ਨੂੰ ਹੈਂਡ ਗ੍ਰਨੇਡ ਸੁੱਟਿਆ ਗਿਆ। ਜਾਣਕਾਰੀ ਮੁਤਾਬਕ, ਹੈਂਡ ਗ੍ਰਨੇਡ ਪਰਿਸਰ ਦੇ ਬਾਹਰ ਥਾਂਗਮੀਬਾਂਧ ਕਲੱਬ ਕੋਲ ਸੁੱਟਿਆ ਗਿਆ। ਇਸ ਦੌਰਾਨ ਉਥੇ ਮੌਜੂਦ ਸੀ.ਆਰ.ਪੀ.ਐੱਫ. ਦੇ ਦੋ ਜਵਾਨ ਜ਼ਖਮੀ ਹੋ ਗਏ। ਫਿਲਹਾਲ ਹਮਲਾਵਰ ਦਾ ਪਤਾ ਨਹੀਂ ਲੱਗ ਸਕਿਆ ਹੈ।

ਦੱਸ ਦਈਏ ਕਿ ਵੀਰਵਾਰ ਨੂੰ ਮਣੀਪੁਰ 'ਚ ਮਿਆਂਮਾਰ ਸਰਹੱਦ ਨੇੜੇ ਫੌਜ ਦੇ ਆਸਾਮ ਰਾਇਫਲ ਕੈਂਪ 'ਤੇ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਇਸ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਸੀ। ਜਵਾਨਾਂ ਨੇ ਸਮਾਂ ਰਹਿੰਦਿਆਂ ਇਨ੍ਹਾਂ ਅੱਤਵਾਦੀਆਂ ਨੂੰ ਭੱਜਣ 'ਤੇ ਮਜ਼ਬੂਰ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਚੰਦੇਲ ਜ਼ਿਲੇ ਦੀ ਹੈ। ਅੱਤਵਾਦੀਆਂ ਨੇ ਫੌਜੀ ਕੈਂਪ 'ਚ ਬੰਬ ਸੁੱਟੇ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਕੁਝ ਮਿੰਟਾਂ ਤਕ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਵੀ ਕੀਤੀ ਗਈ। ਜਲਦ ਹੀ ਅੱਤਵਾਦੀ ਨਜ਼ਦੀਕ ਦੀ ਪਹਾੜੀ 'ਤੇ ਭੱਜਣ ਨੂੰ ਮਜ਼ਬੂਰ ਹੋ ਗਏ। ਇਹ ਸਰਹੱਦ ਚੌਕੀ ਚੰਦੇਲ ਜ਼ਿਲੇ ਦੇ ਸੇਹਲਾਨ ਪਿੰਡ 'ਚ ਹੈ। ਪਾਬੰਦੀਸ਼ੁਦਾ ਸੰਗਠਨ ਪੀਪਲਜ਼ ਫਰੰਟ ਅਤੇ ਮਣੀਪੁਰ ਨਾਗਾ ਪੀਪਲਜ਼ ਫਰੰਟ ਨੇ ਪ੍ਰੈਸ ਰੀਲੀਜ਼ ਜਾਰੀ ਕਰ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।


author

Inder Prajapati

Content Editor

Related News