''ਮਨ ਕੀ ਬਾਤ'' ਸਰਕਾਰੀ ਨਹੀਂ ਇਹ ਆਮ ਜਨਤਾ ਦਾ ਪ੍ਰੋਗਰਾਮ ਹੈ-ਪੀ ਐੱਮ ਮੋਦੀ
Sunday, Nov 25, 2018 - 01:12 PM (IST)

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਨੇ ਅੱਜ ਆਪਣੀ ਹਾਫ ਸੈਂਚੁਅਰੀ ਪੂਰੀ ਕਰ ਲਈ ਹੈ। 'ਮਨ ਕੀ ਬਾਤ' ਦੇ 50ਵੇਂ ਐਪੀਸੋਡ 'ਚ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਰੇਡੀਓ ਲੋਕਾਂ ਨਾਲ ਜੁੜਿਆ ਹੋਇਆ ਹੈ ਅਤੇ ਰੇਡੀਓ ਦੀ ਬਹੁਤ ਵੱਡੀ ਤਾਕਤ ਸੰਚਾਰ ਦੀ ਪਹੁੰਚ ਅਤੇ ਉਸ ਦੀ ਗਹਿਰਾਈ ਹੈ, ਸ਼ਾਇਦ ਰੇਡੀਓ ਦੀ ਬਰਾਬਰ ਕੋਈ ਨਹੀਂ ਕਰ ਸਕਦਾ ਹੈ। ਮੋਦੀ ਨੇ ਕਿਹਾ ਹੈ ਕਿ ਜਦੋਂ ਮੈਂ 2014 'ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਤੈਅ ਕਰ ਲਿਆ ਸੀ ਕਿ ਇਸ 'ਚ ਰਾਜਨੀਤੀ ਨਾ ਹੋਵੇ ,ਨਾ ਇਸ 'ਚ ਸਰਕਾਰ ਦੀ ਵਾਹ ਵਾਹ! ਹੋਵੇ, ਨਾ ਇਸ 'ਚ ਮੋਦੀ ਹੋਵੇ ਅਤੇ ਮੇਰੇ ਇਸ ਸੰਕਲਪ ਨੂੰ ਨਿਭਾਉਣ ਲਈ ਸਭ ਤੋਂ ਵੱਡਾ ਸਮਰੱਥਨ, ਸਭ ਤੋਂ ਵੱਡੀ ਪ੍ਰੇਰਣਾ ਤੁਸੀਂ ਸਭ ਤੋਂ ਮਿਲੀ ਹੈ।
ਮੋਦੀ ਦੇ ਮਨ ਕੀ ਬਾਤ-
-ਮੋਦੀ ਆਵੇਗਾ ਅਤੇ ਚਲਾ ਜਾਵੇਗਾ ਪਰ ਇਹ ਦੇਸ਼ ਅਟਲ ਰਹੇਗਾ , ਸਾਡੀ
ਸੱਭਿਆਚਾਰ ਅਮਰ ਰਹੇਗਾ ਅਤੇ 130 ਕਰੋੜ ਦੇਸ਼ ਵਾਸੀਆਂ ਦੀ ਛੋਟੀ-ਛੋਟੀ ਇਹ ਕਹਾਣੀਆਂ ਹਮੇਸ਼ਾ ਜੀਵਤ ਰਹਿਣਗੀਆਂ। ਇਸ ਦੇਸ਼ ਨੂੰ ਨਵੀਂ ਪ੍ਰੇਰਣਾ 'ਚ ਉਤਸ਼ਾਹ ਨਾਲ ਨਵੀਆਂ ਉਚਾਈਆਂ 'ਤੇ ਲੈਂਦੀ ਜਾਂਦੀ ਰਹੇਗੀ।
-ਸਰਕਾਰੀ ਗੱਲ ਨਹੀਂ ਹੈ-ਇਹ ਸਮਾਜ ਦੀ ਗੱਲ ਹੈ।
-ਭਾਰਤ ਦਾ ਮੂਲ ਪ੍ਰਾਣ ਰਾਜਨੀਤੀ ਨਹੀਂ ਹੈ, ਭਾਰਤ ਦਾ ਮੂਲ ਪ੍ਰਾਣ ਰਾਜਸ਼ਕਤੀ ਵੀ ਨਹੀਂ ਹੈ।
-ਕਦੋਂ ਕਿਸੇ ਸਰਕਾਰ ਦੀ ਇੰਨੀ ਤਾਕਤ ਹੋਵੇਗੀ ਕਿ #SelfieWithDaughter ਦੀ ਮੁਹਿੰਮ ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋ ਕੇ ਪੂਰੇ ਦੇਸ਼ 'ਚ ਹੀ ਨਹੀਂ, ਵਿਦੇਸ਼ਾਂ 'ਚ ਵੀ ਫੈਲ ਜਾਵੇਗੀ।
-ਤੁਹਾਡੀਆਂ ਭੇਜੀਆਂ ਸਫਾਈ ਦੀਆਂ ਕਹਾਣੀਆਂ ਨੇ ਹੋਰ ਲੋਕਾਂ ਦੇ ਬਹੁਤ ਸਾਰੇ ਉਦਾਹਰਣਾਂ ਨੇ, ਪਤਾ ਨਹੀਂ ਕਦੋਂ ਘਰ-ਘਰ 'ਚ ਇਕ ਨਵਾਂ ਸਫਾਈ ਦਾ ਬ੍ਰਾਂਡ ਰਾਜਦੂਤ ਜਾਂ ਐਂਬੈਸਡਰ ਖੜਾ ਕਰ ਦਿੱਤਾ ਹੈ, ਜੋ ਘਰ ਵਾਲਿਆਂ ਨੂੰ ਵੀ ਟੋਕਦਾ ਹੈ ਅਤੇ ਕਦੀ ਕਦੀ ਫੋਨ ਕਾਲ ਕਰ ਕੇ ਪ੍ਰਧਾਨ ਮੰਤਰੀ ਨੂੰ ਵੀ ਆਦੇਸ਼ ਦਿੰਦਾ ਹੈ।
-ਕਦੀ ਕਦੀ 'ਮਨ ਕੀ ਬਾਤ' ਦਾ ਮਜ਼ਾਕ ਵੀ ਉੱਡਦਾ ਹੈ ਪਰ ਮੇਰੇ ਮਨ 'ਚ ਹਮੇਸ਼ਾ ਹੀ 130 ਕਰੋੜ ਦੇਸ਼ਵਾਸੀਆਂ ਵਸ ਰਹੇ ਹਨ, ਉਨ੍ਹਾਂ ਦਾ ਮਨ ਮੇਰਾ ਮਨ ਹੈ।
-ਭਾਰਤ ਵਰਗੇ ਦੇਸ਼ ਦੇ ਸ਼ਾਨਦਾਰ ਭਵਿੱਖ ਦੇ ਲਈ ਆਮ ਜਨਤਾ ਦੇ ਟੇਲੈਂਟ ਨੂੰ ਉੱਚਿਤ ਸਥਾਨ ਮਿਲੇ, ਇਹ ਸਾਡੀ ਸਭ ਦੀ ਇਕ ਸਮੂਹਿਕ ਜ਼ਿੰਮੇਵਾਰੀ ਹੈ ਅਤੇ 'ਮਨ ਕੀ ਬਾਤ' ਇਸ ਦਿਸ਼ਾ 'ਚ ਇਕ ਨਮਰ ਅਤੇ ਛੋਟਾ ਜਿਹਾ ਯਤਨ ਹੈ।
-ਕਦੀ-ਕਦੀ ਰਾਜਨੀਤਿਕ ਘਟਨਾਵਾਂ ਅਤੇ ਰਾਜਨੀਤਿਕ ਲੋਕ ਇੰਨੇ ਹਾਵੀ ਹੋ ਜਾਂਦੇ ਹਨ ਕਿ ਸਮਾਜ ਦੇ ਹੋਰ ਟੇਲੈਂਟ ਦੱਬ ਜਾਂਦੇ ਹਨ।