HAL ਦਾ 300ਵਾਂ ਐਡਵਾਂਸ ਲਾਈਟ ਹੈਲੀਕਾਪਟਰ-ਧਰੁਵ ਉਡਾਣ ਭਰਨ ਨੂੰ ਤਿਆਰ
Tuesday, Sep 29, 2020 - 08:51 PM (IST)

ਨਵੀਂ ਦਿੱਲੀ - ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਨੇ ਮੰਗਲਵਾਰ ਨੂੰ ਸਵੈ-ਨਿਰਭਰ ਭਾਰਤ ਮੁਹਿੰਮ ਦੀ ਦਿਸ਼ਾ 'ਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਮੰਗਲਵਾਰ ਨੂੰ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਦੇ ਹੈਂਗਰ ਤੋਂ 300ਵਾਂ ਸਵਦੇਸ਼ੀ ਐਡਵਾਂਸ ਲਾਈਟ ਹੈਲੀਕਾਪਟਰ-ਧਰੁਵ ਬਣ ਕੇ ਬਾਹਰ ਨਿਕਲਿਆ। ਇਸ ਦੇ ਨਾਲ ਹੀ ਰੱਖਿਆ ਖੇਤਰ 'ਚ ਭਾਰਤ ਨੇ ਵੱਡੀ ਸਫਲਤਾ ਕਾਇਮ ਕਰ ਦਿੱਤੀ ਹੈ। ਖਾਸਕਰ ਪੀ.ਐੱਮ. ਨਰਿੰਦਰ ਮੋਦੀ ਜਿਸ ਤਰ੍ਹਾਂ ਸਵੈ-ਨਿਰਭਰ ਭਾਰਤ 'ਤੇ ਜ਼ੋਰ ਦੇ ਰਹੇ ਹਨ, ਉਸ ਨਾਲ ਇਸ ਦੀ ਅਹਮਿਅਤ ਕਾਫ਼ੀ ਵੱਧ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਲੱਦਾਖ ਦੀਆਂ ਉਚਾਈਆਂ 'ਚ ਅਸਲ ਕੰਟਰੋਲ ਲਾਈਨ ਕੋਲ ਵੀ ਇਹ ਹੈਲੀਕਾਪਟਰ ਆਪਣੀ ਡਿਊਟੀ ਨਿਭਾ ਰਹੇ ਹਨ।
300ਵਾਂ ਐਡਵਾਂਸ ਲਾਈਟ ਹੈਲੀਕਾਪਟਰ-ਧਰੁਵ ਉਡਾਣ ਭਰਨ ਨੂੰ ਤਿਆਰ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਨੇ 300ਵਾਂ ਸਵਦੇਸ਼ੀ ਐਡਵਾਂਸ ਲਾਈਟ ਹੈਲੀਕਾਪਟਰ ਧਰੁਵ ਦਾ ਨਿਰਮਾਣ ਕੰਮ ਪੂਰਾ ਕਰ ਲਿਆ ਹੈ। ਮੰਗਲਵਾਰ ਨੂੰ ਹੈਂਗਰ ਤੋਂ ਬਾਹਰ ਨਿਕਲਣ ਤੋਂ ਬਾਅਦ ਇਹ ਉਡਾਣ ਭਰਨ ਲਈ ਤਿਆਰ ਹੈ। ਇਸ ਮੌਕੇ ਐੱਚ.ਏ.ਐੱਲ. ਦੇ ਸੀ.ਐੱਮ.ਡੀ. ਆਰ ਮਾਧਵਨ ਨੇ ਕਿਹਾ, ਏ.ਐੱਲ.ਐੱਚ. ਮਾਰਕ-1 ਤੋਂ ਮਾਰਕ-4 ਦਾ ਵਿਕਾਸ ਬੇਮਿਸਾਲ ਰਿਹਾ ਹੈ ਅਤੇ ਇਸ ਨਾਲ ਹੈਲੀਕਾਪਟਰਾਂ ਦੇ ਸਵਦੇਸ਼ੀ ਡਿਜ਼ਾਈਨਾਂ ਦੇ ਵਿਕਾਸ ਨੂੰ ਉਤਸ਼ਾਹ ਮਿਲਦਾ ਹੈ।