''''ਅੰਗਰੇਜ਼ਾਂ ਨੇ ਨਹੀਂ, ਭਾਰਤੀ ਸੈਨਿਕਾਂ ਨੇ ਸਾਨੂੰ ਓਟੋਮਨ ਤੋਂ ਕਰਵਾਇਆ ਆਜ਼ਾਦ...'''', ਹਾਈਫ਼ਾ ਮੇਅਰ
Tuesday, Sep 30, 2025 - 11:50 AM (IST)

ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਸ਼ਹਿਰ ਹਾਇਫਾ ਨੇ ਸੋਮਵਾਰ ਨੂੰ ਸ਼ਹੀਦ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਸਕੂਲਾਂ ਵਿਚ ਇਤਿਹਾਸ ਦੀਆਂ ਕਿਤਾਬਾਂ ’ਚ ਦਰਸਾਉਣ ਲਈ ਸੁਧਾਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਨੂੰ ਓਟੋਮਨ ਸ਼ਾਸਨ ਤੋਂ ਆਜ਼ਾਦ ਕਰਵਾਉਣ ਵਾਲੇ ਅੰਗ੍ਰੇਜ਼ ਨਹੀਂ, ਬਲਕਿ ਭਾਰਤੀ ਸੈਨਿਕ ਸਨ।
ਹਾਇਫਾ ਦੇ ਮੇਅਰ ਯੋਨਾ ਯਾਹਾਵ ਨੇ ਕਿਹਾ, ‘ਮੈਂ ਇਸ ਸ਼ਹਿਰ ਵਿਚ ਪੈਦਾ ਹੋਇਆ ਅਤੇ ਗ੍ਰੈਜੂਏਟ ਹੋਇਆ। ਸਾਨੂੰ ਲਗਾਤਾਰ ਦੱਸਿਆ ਜਾਂਦਾ ਰਿਹਾ ਕਿ ਅੰਗਰੇਜ਼ਾਂ ਨੇ ਸ਼ਹਿਰ ਨੂੰ ਆਜ਼ਾਦ ਕਰਵਾਇਆ ਜਦੋਂ ਤੱਕ ਕਿ ਇਕ ਦਿਨ ਹਿਸਟੋਰੀਕਲ ਸੋਸਾਇਟੀ ਦੇ ਕਿਸੇ ਵਿਅਕਤੀ ਨੇ ਮੇਰਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਵਿਆਪਕ ਖੋਜ ਕੀਤੀ ਹੈ ਅਤੇ ਪਾਇਆ ਕਿ ਇਹ ਭਾਰਤੀ ਸਨ, ਬ੍ਰਿਟਿਸ਼ ਨਹੀਂ, ਜਿਨ੍ਹਾਂ ਨੇ ਸ਼ਹਿਰ ਨੂੰ (ਓਟੋਮਨ ਸ਼ਾਸਨ ਤੋਂ) ਆਜ਼ਾਦ ਕਰਵਾਇਆ।’ ਉਨ੍ਹਾਂ ਨੇ ਇਹ ਟਿੱਪਣੀ ਸ਼ਹੀਦ ਸੈਨਿਕਾਂ ਦੀ ਬਹਾਦਰੀ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਕਬਰਿਸਤਾਨ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤੀ।
ਇਹ ਵੀ ਪੜ੍ਹੋ- 'ਗਲ਼ੀ' ਦੀ ਲੜਾਈ ਨੇ ਨਿਗਲ਼ ਲਿਆ ਨੌਜਵਾਨ, ਰੋਲ਼ ਸੁੱਟਿਆ ਹੱਸਦਾ-ਵੱਸਦਾ ਪਰਿਵਾਰ
ਪਹਿਲੇ ਵਿਸ਼ਵ ਯੁੱਧ ਦੌਰਾਨ ਬਰਛਿਆਂ ਅਤੇ ਤਲਵਾਰਾਂ ਨਾਲ ਲੈਸ ਭਾਰਤੀ ਘੋੜਸਵਾਰ ਰੈਜੀਮੈਂਟਾਂ ਨੇ ਸ਼ਹਿਰ ਨੂੰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਮਾਊਂਟ ਕਾਰਮੇਲ ਦੀਆਂ ਪਥਰੀਲੀਆਂ ਢਲਾਣਾਂ ਤੋਂ ਓਟੋਮਨ ਫੌਜਾਂ ਨੂੰ ਭਜਾ ਕੇ ਆਜ਼ਾਦ ਕਰਵਾਇਆ। ਜ਼ਿਆਦਾਤਰ ਯੁੱਧ ਇਤਿਹਾਸਕਾਰ ਇਸ ਨੂੰ ‘ਇਤਿਹਾਸ ਵਿਚ ਆਖਰੀ ਮਹਾਨ ਘੋੜਸਵਾਰ ਕਾਰਵਾਈ’ ਮੰਨਦੇ ਹਨ। ਭਾਰਤੀ ਫੌਜ ਹਰ ਸਾਲ 23 ਸਤੰਬਰ ਨੂੰ ਤਿੰਨ ਬਹਾਦਰ ਭਾਰਤੀ ਘੋੜਸਵਾਰ ਰੈਜੀਮੈਂਟਾਂ-ਮੈਸੂਰ, ਹੈਦਰਾਬਾਦ ਅਤੇ ਜੋਧਪੁਰ ਲੈਂਸਰਾਂ ਨੂੰ ਸ਼ਰਧਾਂਜਲੀ ਦੇਣ ਲਈ ਹਾਈਫਾ ਦਿਵਸ ਵਜੋਂ ਮਨਾਉਂਦੀ ਹੈ।
ਇਹ ਵੀ ਪੜ੍ਹੋ- ਭੈਣਾਂ ਦੇ ਚਰਿੱਤਰ 'ਤੇ ਸ਼ੱਕ ! ਲੋਕ ਮਾਰਨ ਲੱਗੇ ਤਾਅਨੇ ਤਾਂ ਭਰਾ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e