ਹੈਕਰਸ ਦੀ ਹੈ ਤੁਹਾਡੇ ''ਤੇ ਨਜ਼ਰ, ਛੋਟੀ ਜਿਹੀ ਗਲਤੀ ਕਰ ਸਕਦੀ ਹੈ ਵੱਡਾ ਨੁਕਸਾਨ

11/18/2019 12:34:54 PM

ਮੁੰਬਈ — ਪਿਛਲੇ ਕੁਝ ਮਹੀਨਿਆਂ ਤੋਂ ਪੇਮੈਂਟ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਧੋਖਾਧੜੀਆਂ ਸਾਹਮਣੇ ਆ ਰਹੀਆਂ ਹਨ। ਨਤੀਜੇ ਵਜੋਂ ਲੋਕਾਂ ਦਾ ਡਿਜੀਟਲ ਪੇਮੈਂਟ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਡਿਜੀਟਲ ਪੇਮੈਂਟ ਅਸਾਨ ਅਤੇ ਸੁਵਿਆਧਾਜਨਕ ਹੈ। ਪਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਲਈ ਆਓ ਜਾਣਦੇ ਹਾਂ ਕਿ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਰਿਮੋਟ ਐਕਸੈੱਸ ਮੋਬਾਈਲ ਐਪਲੀਕੇਸ਼ਨ ਸਕੈਮ

ਕੁਝ ਧੋਖੇਬਾਜ਼ਾਂ ਨੇ ਕਿਸੇ ਐਨ.ਜੀ.ਓ.(NGO) ਦੇ ਨਾਂ ਨਾਲ ਫਰਜ਼ੀ ਨੰਬਰ ਰੱਖੇ ਹਨ। ਇਹ ਕਿਸੇ ਵੀ ਵਿਅਕਤੀ ਨੂੰ ਕਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਕਾਲ ਕਰਨ ਲਈ ਕਹਿੰਦੇ ਹਨ। ਇਸ ਤੋਂ ਬਾਅਦ ਉਹ ਯੂਜ਼ਰ ਦੀ ਸਕ੍ਰੀਨ ਨੂੰ ਹੀ ਹੈਕ ਕਰ ਲੈਂਦੇ ਹਨ। ਇਕ ਔਰਤ ਨੂੰ ਐਨੀਡੈਸਕ ਨਾਮ ਦਾ ਸਾਫਟਵੇਅਰ ਡਾਊਨਲੋਡ ਕਰਨ ਲਈ ਕਿਹਾ ਗਿਆ। ਉਹ ਆਪਣੇ ਪਾਲਤੂ ਕੁੱਤੇ ਨੂੰ ਦਫਨਾਉਣ ਲਈ ਐਨ.ਜੀ.ਓ. ਨਾਲ ਸੰਪਰਕ ਕਰਨਾ ਚਾਹੁੰਦੀ ਸੀ। ਬਾਅਦ 'ਚ ਉਸਦੇ ਖਾਤੇ ਵਿਚੋਂ  30 ਹਜ਼ਾਰ ਰੁਪਏ ਕੱਟੇ ਗਏ। ਉਨ੍ਹਾਂ ਨੇ ਡੈਬਿਟ ਕਾਰਡ ਦਾ ਲਿੰਕ ਨਹੀਂ ਦੱਸਿਆ ਸੀ ਪਰ ਸਕ੍ਰੀਨ ਹੈਕ ਹੋਣ ਦੇ ਕਾਰਨ ਡੈਬਿਟ ਕਾਰਡ ਦੀ ਡੀਟੇਲ ਲੀਕ ਹੋ ਗਈ। ਇਸ ਲਈ ਬਿਨਾਂ ਕਿਸੇ ਢੁਕਵੀਂ ਜਾਣਕਾਰੀ ਦੇ ਐਪ ਡਾਊਨਲੋਡ ਕਰਨ ਤੋਂ ਬਚੋ।

ਬੀਮਾ

www.irdaionline. org URL ਨਾਲ ਚਲ ਰਿਹਾ ਜਿਹੜਾ ਕਿ ਫਰਜ਼ੀ ਪਾਲਸੀ ਵੇਚ ਰਿਹਾ ਸੀ। ਬਾਅਦ 'ਚ IRDA ਨੇ ਇਸ ਦੇ ਖਿਲਾਫ ਅਲਰਟ ਜਾਰੀ ਕੀਤਾ ਅਤੇ URL ਨੂੰ ਬਲਾਕ ਕਰ ਦਿੱਤਾ। ਇਸ ਲਈ ਜ਼ਰੂਰੀ ਹੈ ਕਿ ਪਹਿਲੇ ਠੀਕ ਤਰ੍ਹਾਂ ਨਾਲ ਪਤਾ ਲਗਾਓ ਕਿ ਕਿਹੜੀ ਵੈਬਸਾਈਟ ਆਫਿਸ਼ਲ ਹੈ ਅਤੇ ਕਿਹੜੀ ਫਰਜ਼ੀ ਇਸ ਤੋਂ ਬਾਅਦ ਹੀ ਕਿਸੇ ਨੂੰ ਪੈਸੇ ਟਰਾਂਸਫਰ ਕਰੋ।

ਇਨਕਮ ਟੈਕਸ ਰਿਫੰਡ ਦੇ ਨਾਮ 'ਤੇ ਠੱਗੀ

ਮੁੰਬਈ ਦੇ ਇਕ ਪ੍ਰਾਈਵੇਟ ਸੈਕਟਰ ਦੇ ਕਰਮਚਾਰੀ ਨੂੰ ਇਨਕਮ ਟੈਕਸ ਵਿਭਾਗ ਤੋਂ ਇਕ ਲਿੰਕ ਆਇਆ ਜਿਸ 'ਚ ਟੈਕਸ ਰਿਫੰਡ ਦੀ ਗੱਲ ਕਹੀ ਗਈ ਸੀ। ਲਿੰਕ 'ਤੇ ਕਲਿੱਕ ਕਰਦੇ ਹੀ ਮੋਬਾਈਲ 'ਤੇ ਇਕ ਐਪ ਡਾਊਨਲੋਡ ਹੋ ਗਿਆ। ਇਸ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੀ ਅਕਾਊਂਟ ਲਾਗਇਨ ਡੀਟੇਲ ਹਾਸਲ ਕਰਕੇ ਖਾਤੇ ਵਿਚੋਂ ਪੈਸੇ ਕਢਵਾ ਲਏ। ਜ਼ਿਕਰਯੋਗ ਹੈ ਕਿ ਆਈ.ਟੀ. ਵਿਭਾਗ ਖਾਤੇ ਵਿਚ ਸਿੱਧੇ ਰਿਫੰਡ ਭੇਜਦ ਦਿੰਦਾ ਹੈ। ਕਿਸੇ ਵੀ ਅਜਿਹੇ ਲਿੰਕ ਜਾਂ ਮੈਸੇਜ 'ਤੇ ਭਰੋਸਾ ਨਾ ਰੱਖੋ ਜਿਹੜਾ ਕਿ ਤੁਹਡਾ ਖਾਤੇ ਦੇ ਵੇਰਵੇ ਮੰਗ ਰਹੇ ਹੋਣ।

KYC ਅਪਡੇਟ

KYC ਅਪਡੇਟ ਕਰਨ ਲਈ ਇਕ ਲਿੰਕ 'ਤੇ ਕਲਿੱਕ ਕਰਨ ਦੇ ਬਾਅਦ ਉਦੇਪੁਰ ਦੇ ਇਕ ਆਈ.ਏ.ਐੱਸ. ਅਫਸਰ ਨੂੰ 6 ਲੱਖ ਰੁਪਏ ਦਾ ਚੂਨਾ ਲੱਗ ਗਿਆ। ਉਨ੍ਹਾਂ ਨੇ ਖਾਤੇ ਦਾ ਵੇਰਵਾ ਪਾਉਣ ਦੇ ਬਾਅਦ ਓ.ਟੀ.ਪੀ. ਪਾਇਆ । ਇਸ ਦੇ ਨਾਲ ਹੀ ਤੁਰੰਤ ਮੈਸੇਜ ਆ ਗਿਆ ਕਿ ਖਾਤੇ ਵਿਚੋਂ 6 ਲੱਖ ਰੁਪਏ ਦਾ ਟਰਾਂਜੈਕਸ਼ਨ ਹੋ ਗਿਆ ਹੈ। ਇਸ ਲਈ ਆਫਿਸ਼ਿਅਲ ਵੈਬਸਾਈਟ 'ਤੇ ਹੀ ਯਕੀਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਐੱਸ.ਐੱਮ.ਐੱਸ. 'ਤੇ ਯਕੀਨ ਨਹੀਂ ਕਰਨਾ ਚਾਹੀਦਾ।

ਕਮਜ਼ੋਰ ਪਾਸਵਰਡ

ਕਈ ਵਾਰ ਅਣਜਾਣੇ 'ਚ ਹੀ ਹੈਕਰਸ ਦੀ ਸਹਾਇਤਾ ਹੋ ਜਾਂਦੀ ਹੈ। ਯੂ.ਕੇ. ਦੇ ਨੈਸ਼ਨਲ ਸਾਈਬਰ ਸੁਰੱਖਿਆ ਕੇਂਦਰ(NCSC) ਨੇ ਹੁਣੇ ਜਿਹੇ ਸਭ ਤੋਂ ਜ਼ਿਆਦਾ ਹੈਕ ਹੋਣ ਵਾਲੇ ਪਾਸਵਰਡ ਦੀ ਸੂਚੀ ਜਾਰੀ ਕੀਤੀ ਹੈ। ਜਾਰੀ ਕੀਤੇ ਗਏ ਡਾਟਾ ਮੁਤਾਬਕ 2 ਕਰੋੜ 30 ਲੱਖ ਲੋਕਾਂ ਦਾ ਪਾਸਵਰਡ ਇਸ ਕਾਰਨ ਲੀਕ ਹੋਇਆ ਕਿਉਂਕਿ ਇਹ 123456 ਸੀ। ਇਸ ਲਈ ਪਾਸਵਰਡ ਨੂੰ ਹਮੇਸ਼ਾ ਯੁਨੀਕ ਬਣਵਾਉਣਾ ਚਾਹੀਦਾ ਹੈ। ਇਸ 'ਚ ਸਿਰਫ ਡਿਜਿਟ ਜਾਂ ਐਲਫਾਬੈੱਟ ਨਹੀਂ ਰੱਖਣੇ ਚਾਹੀਦੇ।

ਫਰਜ਼ੀ UPI ਭੁਗਤਾਨ ਲਿੰਕ

ਧੋਖੇਬਾਜ਼ਾਂਂ ਨੇ ਪੁਣੇ ਦੇ ਇਕ ਵਪਾਰੀ ਨੂੰ ਡਿਜੀਟਲ ਵਾਲਿਟ ਤੋਂ 10 ਰੁਪਏ ਤਬਦੀਲ ਕਰਨ ਲਈ ਕਿਹਾ। ਦੱਸਿਆ ਗਿਆ ਕਿ ਆਨਲਾਈਨ ਸਕੂਟਰ ਖਰੀਦਣ ਲਈ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨਾ ਪਏਗਾ। ਇਸ ਤੋਂ ਬਾਅਦ ਭੁਗਤਾਨ ਕਰਨ ਲਈ ਯੂ.ਪੀ.ਆਈ. ਆਈ.ਡੀ. ਅਤੇ ਓ.ਟੀ.ਪੀ. ਦਰਜ ਕੀਤਾ। ਇਸ ਤੋਂ ਬਾਅਦ ਉਸ ਦੇ ਖਾਤੇ ਵਿਚੋਂ 1.53 ਲੱਖ ਰੁਪਏ ਨਿਕਲ ਗਏ। ਧਿਆਨ ਰੱਖਣਾ ਚਾਹੀਦਾ ਹੈ ਕਿ ਭੁਗਤਾਨ ਸਿਰਫ ਆਧਿਕਾਰਿਕ ਬੀ.ਐੱਚ.ਆਈ.ਐਮ.(BHIM) ਜਾਂ ਬੈਂਕ ਦੇ ਐਪ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਨਬੀ ਲਿੰਕ ਭੇਜਣ ਤਾਂ ਕਲਿੱਕ ਨਾ ਕਰੋ।

ਫਰਜ਼ੀ ਐਨਪੀਸੀਆਈ / ਯੂਪੀਆਈ / ਬੀ.ਐਚ.ਆਈ.ਐਮ. ਹੈਂਡਲ ਅਤੇ ਪੋਰਟਲ

ਟਵਿੱਟਰ ਹੈਂਡਲ 'ਤੇ ਕਈ ਵਾਰ ਫੇਕ ਮਿਲਦੀ-ਜੁਲਦੀ ਆਈ. ਡੀ. ਬਣਾਈਆਂ ਹੁੰਦੀਆਂ ਹਨ। ਜਦੋਂ ਤੁਸੀਂ ਮਦਦ ਲਈ ਟਵੀਟ ਕਰਦੇ ਹੋ, ਤੁਸੀਂ ਗਲਤੀ ਨਾਲ ਉਨ੍ਹਾਂ ਨੂੰ ਟੈਗ ਕਰਦੇ ਹੋ ਅਤੇ ਫਿਰ ਹੈਕਰਸ ਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਲਈ ਵੈਰੀਫਾਈ ਕਰ ਲੈਣਾ ਚਾਹੀਦਾ ਹੈ ਕਿ ਕੋਈ ਟਵਿੱਟਰ ਅਕਾਉਂਟ ਬਲਿਊ ਟਿੱਕ ਹੈ ਜਾਂ ਨਹੀਂ।

UPI ਪੇਅ ਵਿਕਲਪ ਬਾਰੇ ਜਾਣਕਾਰੀ ਦੀ ਘਾਟ

ਇਕ ਆਦਮੀ ਆਪਣਾ ਕੂਲਰ ਵੇਚਣਾ ਚਾਹੁੰਦਾ ਸੀ। ਉਸ ਨੂੰ ਇਕ ਧੋਖੇਬਾਜ਼ ਦਾ ਫੋਨ ਆਇਆ। ਜਿਸ ਨੇ ਇਕ ਲਿੰਕ ਰਾਹੀਂ 9000 ਰੁਪਏ ਦੇਣ ਦੀ ਗੱਲ ਕਹੀ। ਲਿੰਕ 'ਤੇ ਕਲਿੱਕ ਕਰਦਿਆਂ ਹੀ ਪੈਸੇ ਕ੍ਰੈਡਿਟ ਹੋਣ ਦੀ ਥਾਂ ਡੈਬਿਟ ਹੋ ਗਏ।

 


Related News