ਗੁਰੂਗ੍ਰਾਮ : ਸ਼ਰਾਬ ਪੀਣ ਦੌਰਾਨ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ''ਦੋਸਤ'' ਹੀ ਬਣਿਆ ਕਾਤਲ

Saturday, Aug 06, 2022 - 05:56 PM (IST)

ਗੁਰੂਗ੍ਰਾਮ : ਸ਼ਰਾਬ ਪੀਣ ਦੌਰਾਨ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ''ਦੋਸਤ'' ਹੀ ਬਣਿਆ ਕਾਤਲ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ 'ਚ ਸ਼ਨੀਵਾਰ ਤੜਕੇ ਸ਼ਰਾਬ ਪੀਣ ਦੌਰਾਨ ਵਿਵਾਦ ਤੋਂ ਬਾਅਦ 19 ਸਾਲਾ ਨੌਜਵਾਨ ਦਾ ਉਸ ਦੇ ਦੋਸਤ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਫਰਾਰ ਹੈ। ਨੂਰਪੁਰ ਪਿੰਡ ਦੇ ਵਾਸੀ ਸਾਹਿਲ ਅਤੇ ਜਾਟ ਭਾਈਚਾਰੇ ਨਾਲ ਤਾਲੁਕ ਰੱਖਣ ਵਾਲਾ ਉਸ ਦਾ ਦੋਸਤ ਰਵਿੰਦਰ ਇਕ ਜਗ੍ਹਾ ਸ਼ਰਾਬ ਪੀ ਰਹੇ ਸਨ।

ਇਹ ਵੀ ਪੜ੍ਹੋ : ਪੈਟਰੋਲ ਦਾ ਪੈਸਾ ਮੰਗਣ 'ਤੇ ਪੈਟਰੋਲ ਪੰਪ ਕਰਮੀ ਨੂੰ ਕਾਰ ਨਾਲ ਕੁਚਲਿਆ, ਮੌਤ

ਪੁਲਸ ਨੇ ਕਿਹਾ ਕਿ ਤੜਕੇ ਕਰੀਬ 2.30 ਵਜੇ ਦੋਹਾਂ ਦਰਮਿਆਨ ਕਹਾਸੁਣੀ ਹੋ ਗਈ ਅਤੇ ਰਵਿੰਦਰ ਨੇ ਸਾਹਿਲ ਨੂੰ ਚਾਕੂ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ, ਬਿਲਾਸਪੁਰ ਪੁਲਸ ਥਾਣੇ 'ਚ ਸਾਹਿਲ ਦੇ ਭਰਾ ਸੁਰੇਂਦਰ ਦੀ ਸ਼ਿਕਾਇਤ ਤੋਂ ਬਾਅਦ ਰਵਿੰਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਟੌਦੀ ਦੇ ਸਹਾਇਕ ਪੁਲਸ ਕਮਿਸ਼ਨਰ ਹਰੇਂਦਰ ਕੁਮਾਰ ਨੇ ਕਿਹਾ,''ਦੋਸ਼ੀ ਫਰਾਰ ਹੈ। ਅਸੀਂ ਪੋਸਟਮਾਰਟਮ ਤੋਂ ਬਾਅਦ ਨੌਜਵਾਨ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਸਾਡੀ ਟੀਮ ਛਾਪੇਮਾਰੀ ਕਰ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਫੜ ਲਿਆ ਜਾਵੇਗਾ।''

ਇਹ ਵੀ ਪੜ੍ਹੋ : ਪਰਿਵਾਰਕ ਕਲੇਸ਼ ਕਾਰਨ ਮਾਂ ਨੇ 4 ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ


author

DIsha

Content Editor

Related News