ਗੁਰੂਗ੍ਰਾਮ ਪਹੁੰਚੇ ਨਿਤਿਨ ਗਡਕਰੀ, CM ਖੱਟੜ ਨਾਲ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦਾ ਕੀਤਾ ਮੁਆਇਨਾ

Thursday, Sep 16, 2021 - 01:36 PM (IST)

ਹਰਿਆਣਾ— ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਯਾਨੀ ਕਿ ਵੀਰਵਾਰ ਨੂੰ ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਲੋਹਟਕੀ ਪਹੁੰਚੇ, ਜਿੱਥੇ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦੇ ਨਿਰਮਾਣ ਦਾ ਮੁਆਇਨਾ ਕੀਤਾ। ਗਡਕਰੀ ਨੇ ਕਿਹਾ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਦੇ ਨਿਰਮਾਣ ਨਾਲ ਦੋਹਾਂ ਮਹਾਨਗਰਾਂ ਦੀ ਦੂਰੀ ਘੱਟ ਹੋਵੇਗੀ ਅਤੇ 12 ਘੰਟਿਆਂ ’ਚ ਇਸ ਦੂਰੀ ਨੂੰ ਤੈਅ ਕੀਤਾ ਜਾ ਸਕੇਗਾ।

PunjabKesari

ਗਡਕਰੀ ਨੇ ਕਿਹਾ ਕਿ ਇਸ ਐਕਸਪ੍ਰੈੱਸ-ਵੇਅ ਦਾ ਨਿਰਮਾਣ ਉਨ੍ਹਾਂ ਨੇ 2023 ਤੱਕ ਪੂਰਾ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਖੱਟੜ ਨੂੰ ਕਿਹਾ ਕਿ ਉਨ੍ਹਾਂ ਦੀ ਸੜਕਾਂ ਦੇ ਨਿਰਮਾਣ ਨਾਲ ਸਬੰਧਤ ਜੋ ਵੀ ਮੰਗ ਹੈ, ਉਹ ਉਨ੍ਹਾਂ ਨੂੰ ਲਿਖ ਕੇ ਦੇਣ ਅਤੇ ਉਨ੍ਹਾਂ ਸਾਰੀਆਂ ਮੰਗਾਂ ’ਤੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਐਕਸਪ੍ਰੈੱਸ-ਵੇਅ ਦੇ ਨਿਰਮਾਣ ਦਾ ਮੁਆਇਨਾ ਕਰਨ ਮਗਰੋਂ ਪੱਤਰਕਾਰ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨੇਤਾ ਅਤੇ ਬਿਲਡਰਾਂ ਨੂੰ ਜ਼ਮੀਨ ਨਹੀਂ ਵੇਚਣੀ ਚਾਹੀਦੀ ਪਰ ਵਿਕਾਸ ਕੰਮਾਂ ਲਈ ਦੇਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਨੂੰ ਜ਼ਿਆਦਾ ਪੈਸਾ ਮਿਲੇਗਾ ਅਤੇ ਦੇਸ਼ ਦੇ ਵਿਕਾਸ ਦਾ ਕੰਮ ਵੀ ਹੋਵੇਗਾ। 

PunjabKesari

ਦੱਸਣਯੋਗ ਹੈ ਕਿ ਐਕਸਪ੍ਰੈੱਸ-ਵੇਅ ਦੇਸ਼ ਦਾ ਸਭ ਤੋਂ ਲੰਬੇ 8 ਲੇਨ ਦਾ ਇਹ ਐਕਸਪ੍ਰੈੱਸ-ਵੇਅ ਗੁਰੂਗ੍ਰਾਮ ਜ਼ਿਲ੍ਹੇ ਦੇ 11 ਪਿੰਡਾਂ, ਪਲਵਲ ਦੇ 7 ਪਿੰਡਾਂ ਅਤੇ ਮੇਵਾਤ ਜ਼ਿਲ੍ਹੇ ਦੇ 47 ਪਿੰਡਾਂ ’ਚੋਂ ਹੋ ਕੇ ਲੰਘੇਗਾ। ਇਸ ’ਤੇ ਲੱਗਭਗ 10,400 ਕਰੋੜ ਰੁਪਏ ਦੀ ਲਾਗਤ ਆਵੇਗੀ। ਹਰਿਆਣਾ ’ਚ ਐਕਸਪ੍ਰੈੱਸ-ਵੇਅ ਦੀ ਸ਼ੁੁਰੂਆਤ ਗੁਰੂਗ੍ਰਾਮ-ਅਲਵਰ ਰੋਡ ਸਥਿਤ ਐੱਨ. ਐੱਚ-248ਏ ਤੋਂ ਹੋਵੇਗੀ। ਇਸ ਐਕਸਪ੍ਰੈੱਸ-ਵੇਅ ਦੀ ਕਨੈਕਟਿਵਿਟੀ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਆਦਿ ਸੂਬਿਆਂ ਤੋਂ ਪਹਿਲਾਂ ਤੋਂ ਉਮੀਦ ਹੋਰ ਵਧੇਗੀ। ਇਸ ਦੇ ਨਾਲ ਵਧੇਰੇ ਵਿਕਾਸ ਅਤੇ ਅਰਥਵਿਵਸਥਾ ਮਜ਼ਬੂਤ ਹੋਵੇਗੀ।


Tanu

Content Editor

Related News