ਫਲਾਈਓਵਰ ਹੇਠੋਂ ਲੰਘਦੀ ਕਾਰ ''ਤੇ ਆ ਡਿੱਗਾ ਸਰੀਆ ! ਹੋ ਗਿਆ ਆਰ-ਪਾਰ, ਵਾਲ-ਵਾਲ ਬਚਿਆ ਡਰਾਈਵਰ
Wednesday, Jun 17, 2026 - 11:09 AM (IST)
ਗੁਰੂਗ੍ਰਾਮ- ਗੁਰੂਗ੍ਰਾਮ ਦੇ ਨਿਰਮਾਣ ਅਧੀਨ ਗੁਰੂਗ੍ਰਾਮ-ਪਟੌਦੀ-ਰੇਵਾੜੀ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ ਟਲ ਗਿਆ। ਤੇਜ਼ ਹਨ੍ਹੇਰੀ ਕਾਰਨ ਨਿਰਮਾਣ ਅਧੀਨ ਫਲਾਈਓਵਰ ਤੋਂ ਲੋਹੇ ਦਾ ਸਰੀਆ ਹੇਠੋਂ ਲੰਘ ਰਹੀ ਇਕ ਕਾਰ 'ਤੇ ਆ ਡਿੱਗਿਆ। ਸਰੀਆ ਗੱਡੀ ਦੀ ਛੱਤ ਨੂੰ ਚੀਰਦੇ ਹੋਏ ਅੰਦਰ ਸੀਟ ਤੱਕ ਪਹੁੰਚ ਗਿਆ, ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ।
ਹਾਦਸੇ ਦੇ ਸਮੇਂ ਕਾਰ 'ਚ ਸਿਰਫ਼ ਡਰਾਈਵਰ ਸਵਾਰ ਸੀ ਅਤੇ ਸ਼ੁਕਰ ਹੈ ਕਿ ਨਾਲ ਦੀ ਸੀਟ ਖਾਲੀ ਸੀ ਨਹੀਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਇਸ ਨੂੰ ਲੈ ਕੇ ਨਿਰਮਾਣ ਕੰਮ ਦੀਆਂ ਸੁਰੱਖਿਆ ਵਿਵਸਥਾਵਾਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵੀਡੀਓ 'ਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇਕ ਲੋਹੇ ਦਾ ਸਰੀਆ ਕਾਰ ਦੀ ਛੱਤ 'ਤੇ ਡਿੱਗਦਾ ਹੈ ਅਤੇ ਉਸ ਨੂੰ ਚੀਰਦੇ ਹੋਏ ਸਿੱਧੇ ਡਰਾਈਵਰ ਦੀ ਸੀਟ ਤੱਕ ਪਹੁੰਚ ਜਾਂਦਾ ਹੈ। ਇਸ ਘਟਨਾ ਬੇਹੱਦ ਭਿਆਨਕ ਹੋ ਸਕਦੀ ਸੀ। ਜੇਕਰ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਕੋਈ ਵਿਅਕਤੀ ਬੈਠਾ ਹੁੰਦਾ ਤਾਂ ਸਰੀਆ ਸਿੱਧੇ ਉਸ ਦੇ ਸਿਰ ਨਾਲ ਟਕਰਾ ਸਕਦਾ ਸੀ, ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
