ਗੁਰੂਗ੍ਰਾਮ: ''ਆਓ ਗੁਰਦੁਆਰੇ ''ਚ ਪੜ੍ਹੋ ਨਮਾਜ਼'', ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸਿੱਖ ਸਮੁਦਾਏ ਦੀ ਪੇਸ਼ਕਸ਼''

Thursday, Nov 18, 2021 - 12:38 AM (IST)

ਗੁਰੂਗ੍ਰਾਮ: ''ਆਓ ਗੁਰਦੁਆਰੇ ''ਚ ਪੜ੍ਹੋ ਨਮਾਜ਼'', ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸਿੱਖ ਸਮੁਦਾਏ ਦੀ ਪੇਸ਼ਕਸ਼''

ਗੁਰੂਗ੍ਰਾਮ - ਗੁਰੂਗ੍ਰਾਮ ਵਿੱਚ ਖੁੱਲ੍ਹੇ ਵਿੱਚ ਨਮਾਜ਼ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਇਸ ਦੌਰਾਨ ਸਿੱਖ ਸਮੁਦਾਏ ਨੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ। ਉੱਥੇ 'ਆਓ ਗੁਰਦੁਆਰੇ ਵਿੱਚ ਪੜ੍ਹੋ ਨਮਾਜ਼' ਮੁਹਿੰਮ ਸ਼ੁਰੂ ਕੀਤੀ ਹੈ। ਗੁਰੂਗ੍ਰਾਮ ਵਿੱਚ ਸ਼੍ਰੀ ਗੁਰੁ ਸਿੰਘ ਸਭਾ ਨੇ ਗੁਰਪੁਰਬ ਤੋਂ ਪਹਿਲਾਂ ਭਾਈਚਾਰੇ ਦੀ ਮਿਸਾਲ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ- ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ

ਗੁਰੂਗ੍ਰਾਮ ਵਿੱਚ ਸੈਕਟਰ 12-ਏ ਵਿੱਚ ਸ਼ੁੱਕਰਵਾਰ ਨੂੰ ਖੁੱਲ੍ਹੇ ਵਿੱਚ ਹੋਣ ਵਾਲੀ ਨਮਾਜ਼ ਦਾ ਜੱਮ ਕੇ ਵਿਰੋਧ ਜਾਰੀ ਹੈ। ਕਈ ਹਿੰਦੂ ਸੰਗਠਨਾਂ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਅਤੇ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ਸਨ।

ਹੁਣ ਸ਼੍ਰੀ ਗੁਰੁ ਸਿੰਘ ਸਭਾ ਨੇ ਮੁਸਲਮਾਨ ਸਮੁਦਾਏ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰੇ ਵਿੱਚ ਆ ਕੇ ਨਮਾਜ਼ ਪੜ੍ਹ ਸਕਦੇ ਹਨ। ਕਿਹਾ ਗਿਆ ਹੈ ਕਿ ਕੋਵਿਡ ਨਿਯਮਾਂ ਦੇ ਤਹਿਤ ਮੁਸਲਮਾਨ ਗੁਰਦੁਆਰਿਆਂ ਵਿੱਚ ਨਮਾਜ਼ ਅਦਾ ਕਰ ਸਕਦੇ ਹਨ।

ਇਹ ਵੀ ਪੜ੍ਹੋ- ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ

ਇਬਾਦਤ ਨੂੰ ਰੋਕਣਾ ਗੁਨਾਹ ਹੈ: ਸ਼ੇਰਗਿੱਲ ਸਿੰਘ ਸਿੱਧੂ
ਗੁਰੂ ਸਿੰਘ ਸਭਾ ਵੱਲੋਂ ਸ਼ੇਰਗਿੱਲ ਸਿੰਘ ਸਿੱਧੂ ਨੇ ਇਸ ਦੀ ਜਾਣਕਾਰੀ ਦਿੱਤੀ। ਉਹ ਗੁਰੂਗ੍ਰਾਮ ਵਿੱਚ ਸ਼੍ਰੀ ਗੁਰੁ ਸਿੰਘ  ਸਭਾ ਦੇ ਪ੍ਰਧਾਨ ਹਨ। ਉਹ ਬੋਲੇ, ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਰਫ਼ ਇਹੀ ਉਪਦੇਸ਼ ਦਿੱਤਾ ਹੈ ਕਿ ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾਇਆ ਕੌਣ ਭਲੇ ਨੂੰ ਮੰਦੇ। ਸ਼ੇਰਗਿੱਲ ਸਿੰਘ ਨੇ ਕਿਹਾ ਕਿ ਹਰਿਮੰਦਰ ਸਾਹਿਬ ਵਿੱਚ ਵੀ ਨਮਾਜ਼ ਅਦਾ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਬਾਦਤ ਨੂੰ ਰੋਕਣਾ ਗੁਨਾਹ ਹੈ।
 
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News