ਰਾਮ ਜਨਮ ਭੂਮੀ ਦੀ ਰਾਖੀ ਲਈ ਪਟਨਾ ਤੋਂ ਅਯੁੱਧਿਆ ਆਏ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

Saturday, Nov 09, 2019 - 06:17 PM (IST)

ਰਾਮ ਜਨਮ ਭੂਮੀ ਦੀ ਰਾਖੀ ਲਈ ਪਟਨਾ ਤੋਂ ਅਯੁੱਧਿਆ ਆਏ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਅਯੁੱਧਿਆ- ਇਤਿਹਾਸ ਮੁਤਾਬਕ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਰਾਮ ਜਨਮ ਭੂਮੀ ਦੀ ਰੱਖਿਆ ਲਈ ਪਟਨਾ ਤੋਂ ਅਯੁੱਧਿਆ ਆਉਣਾ ਪਿਆ ਸੀ। ਇਤਿਹਾਸ ਮੁਤਾਬਕ ਦਸ਼ਮੇਸ਼ ਪਿਤਾ ਜਦੋਂ ਅਯੁੱਧਿਆ ਆਏ ਸਨ ਤਾਂ ਉਹ ਬਾਲ ਉਮਰ ਦੇ ਸਨ। ਉਨ੍ਹਾਂ ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਪਿੱਛੋਂ ਬੰਦਰਾਂ ਨੂੰ ਛੋਲੇ ਖੁਆਏ ਸਨ। ਗੁਰਦੁਆਰ ਬ੍ਰਹੰਮ ਕੁੰਡ ਵਿਖੇ ਮੌਜੂਦ ਇਕ ਪਾਸੇ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਯੁੱਧਿਆ ਆਉਣ ਨਾਲ ਸਬੰਧਤ ਤਸਵੀਰਾਂ ਹਨ, ਉੱਥੇ ਦੂਜੇ ਪਾਸੇ ਉਨ੍ਹਾਂ ਦੀ ਨਿਹੰਗ ਫੌਜ ਦੇ ਉਹ ਹਥਿਆਰ ਵੀ ਹਨ ਜਿਨ੍ਹਾਂ ਦੇ ਜ਼ੋਰ ’ਤੇ ਮੁਗਲਾਂ ਦੀ ਫੌਜ ਨਾਲ ਰਾਮ ਜਨਮ ਭੂਮੀ ਦੀ ਰੱਖਿਆ ਲਈ ਜੰਗ ਕੀਤੀ ਸੀ। ਇਸ ਜੰਗ ਦੌਰਾਨ ਮੁਗਲਾਂ ਦੀ ਫੌਜ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਜੰਗ ’ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਹੰਗ ਫੌਜ ਨੂੰ ਚਿਮਟਾਧਾਰੀ ਸਾਧੂਆਂ ਦਾ ਸਾਥ ਮਿਲਿਆ ਸੀ। ਮੁਗਲਾਂ ਦੀ ਫੌਜ ਦੇ ਹਮਲੇ ਦੀ ਖਬਰ ਜਿਵੇਂ ਹੀ ਚਿਮਟਾਧਾਰੀ ਸਾਧੂ ਬਾਬਾ ਵੈਸ਼ਨਵ ਦਾਸ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਆਪਣੀ ਫੌਜ ਭੇਜੀ ਜੰਗ ’ਚ ਮੁਗਲ ਫੌਜ ਹਾਰ ਗਈ। ਉਸ ਵੇਲੇ ਦੇ ਰਾਜਾ ਔਰੰਗਜ਼ੇਬ ਨੂੰ ਬਹੁਤ ਗੁੱਸਾ ਆਇਆ। ਮੁਹਲਾਂ ਨਾਲ ਲੜਨ ਲਈ ਸਿੱਖਾਂ ਦੀ ਫੌਜ ਨੇ ਸਭ ਤੋਂ ਪਹਿਲਾਂ ਬ੍ਰਹੰਮ ਕੁੰਡ ਵਿਖੇ ਹੀ ਆਪਣਾ ਡੇਰਾ ਲਾਇਆ ਸੀ। ਗੁਰਦੁਆਰਾ ਸਾਹਿਬ ’ਚ ਉਹ ਹਥਿਆਰ ਮੌਜੂਦ ਹਨ ਜਿਨ੍ਹਾਂ ਰਾਹੀਂ ਮੁਗਲ ਫੌਜ ਨੂੰ ਧੂੜ ਚਟਾਈ ਗਈ ਸੀ। ਅਯੁੱਧਿਆ ਦੀ ਰਾਖੀ ਲਈ ਇਕ ਸਿੱਖਾਂ ਦਾ ਇਕ ਜੱਥਾਂ ਗਿਆ ਸੀ ਜਿਸ ਨੇ ਰਾਮ ਜਨੰ ਭੂਮੀ ਨੂੰ ਯਾਦ ਕਰਵਾਇਆ ਅਤੇ ਫਿਰ ਉਸ ਨੂੰ ਹਿੰਦੂਆਂ ਨੂੰ ਸੌਂਪਿਆ।


author

Iqbalkaur

Content Editor

Related News