ਗੁਰਨਾਮ ਚਢੂਨੀ ਦੀ ਭਾਜਪਾ ਨੇਤਾਵਾਂ ਨੂੰ ਚਿਤਾਵਨੀ, ਕਿਸਾਨ ਅੰਦੋਲਨ ਤੱਕ ਰੱਦ ਕਰਨ ਸਾਰੇ ਪ੍ਰੋਗਰਾਮ
Monday, Apr 05, 2021 - 12:50 PM (IST)
ਰੋਹਤਕ (ਦੀਪਕ)– ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਜਦੋਂ ਤੱਕ ਦੇਸ਼ ’ਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਦੋਂ ਤੱਕ ਭਾਜਪਾ-ਜੇ.ਜੇ.ਪੀ ਦੇ ਨੇਤਾਵਾਂ ਨੂੰ ਆਪਣੇ ਪ੍ਰੋਗਰਾਮ ਖੁਦ ਹੀ ਰੱਦ ਕਰ ਦੇਣੇ ਚਾਹੀਦੇ ਹਨ। ਸਰਕਾਰ ਨੂੰ ਖੁਦ ਆਪਣੇ ਨੇਤਾਵਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਕਿ ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ, ਕੋਈ ਵੀ ਨੇਤਾ ਜਨਤਾ ਵਿਚਾਲੇ ਨਾ ਜਾਵੇ, ਜੇ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ 6 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ’ਚ ਸਰਕਾਰ ਵਿਰੁੱਧ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਰੋਧ ’ਚ ਡਟੇ ਕਿਸਾਨ, ਬੈਰੀਕੇਡ ਤੋੜੇ
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਕੁੱਟਮਾਰ ਹੋਈ ਸੀ। ਜਿਸ ਤੋਂ ਬਾਅਦ ਕਿਸਾਨਾਂ 'ਚ ਗੁੱਸਾ ਹੈ। ਚਢੂਨੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਾਜਪਾ ਆਪਣੇ ਸਾਰੇ ਨੇਤਾਵਾਂ ਅਤੇ ਮੰਤਰੀਆਂ ਦੇ ਪ੍ਰੋਗਰਾਮ ਤੁਰੰਤ ਰੱਦ ਕਰੇ ਤਾਂ ਕਿ ਇਕ-ਦੂਜੇ 'ਚ ਟਕਰਾਅ ਨਾ ਹੋਵੇ। ਉਨ੍ਹਾਂ ਨੇ ਮੁੱਖ ਮੰਤਰੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਅਤੇ ਭਾਜਪਾ ਦੇ ਨੇਤਾ ਜਾਣਬੁੱਝ ਕੇ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਹਨ ਤਾਂ ਕਿ ਲੋਕਾਂ ਦਾ ਆਪਸੀ ਭਾਈਚਾਰਾ ਖ਼ਰਾਬ ਹੋਵੇ।
ਇਹ ਵੀ ਪੜ੍ਹੋ : ‘ਕਿਸਾਨ ਅੰਦੋਲਨ’ ਲਈ ਮੇਰੀ ਜਾਨ ਵੀ ਚੱਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ: ਕੇਜਰੀਵਾਲ