ਗੁਰਨਾਮ ਸਿੰਘ ਚਢੂਨੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

Tuesday, Jan 26, 2021 - 07:50 PM (IST)

ਗੁਰਨਾਮ ਸਿੰਘ ਚਢੂਨੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

ਨਵੀਂ ਦਿੱਲੀ - ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਸਾਨਾਂ ਵੱਲੋਂ ਕੱਢੀ ਗਈ 26 ਜਨਵਰੀ ਦੀ ਟਰੈਕਟਰ ਪਰੇਡ 'ਚ ਗਏ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਾਫੀ ਸਮੇਂ ਤੋਂ ਸ਼ਾਂਤਮਈ ਚੱਲ ਰਿਹਾ ਹੈ ਅਤੇ ਇਸ ਨੂੰ ਸ਼ਾਂਤਮਈ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਨੇ ਪਰੇਡ 'ਚ ਗਏ ਲੋਕਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਸਾਰੇ ਲੋਕ ਸ਼ਾਂਤੀ ਬਣਾਏ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਝੜਪ ਨਾ ਕਰਨ ਤਾਂਕਿ ਕੋਈ ਟਕਰਾਅ ਦੀ ਸਥਿਤੀ ਨਾ ਬਣ ਸਕੇ, ਉਨ੍ਹਾਂ ਨੇ ਨਾਲ ਹੀ ਕਿਹਾ ਕਿ ਮੈਨੂੰ ਖ਼ਬਰ ਮਿਲੀ ਹੈ ਕਿ ਕਈ ਜਗ੍ਹਾ 'ਤੇ ਝੜਪ ਦੀ ਸਥਿਤੀ ਬਣ ਗਈ ਹੈ ਜਿਸ ਕਾਰਨ ਲੋਕਾਂ ਦਾ ਅਤੇ ਇਸ ਅੰਦੋਲਨ ਦਾ ਨੁਕਸਾਨ ਹੋਇਆ ਹੈ। ਕਿਰਪਾ ਅਸੀਂ ਸ਼ਾਂਤੀ ਬਣਾਈ ਰੱਖੀਏ ਤਾਂਕਿ ਇਸ ਅੰਦੋਲਨ ਦਾ ਹੋਰ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕੇ ਅਤੇ ਇਹ ਅੰਦੋਲਨ ਕੋਈ ਧਾਰਮਿਕ ਰੂਪ ਨਾ ਲੈ ਲਵੇ। 
 


author

Bharat Thapa

Content Editor

Related News