ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਸ ਸ਼ਖਸ ਨੇ ਸੱਚ ਕਰ ਦਿਖਾਇਆ (ਦੇਖੋ ਤਸਵੀਰਾਂ)

Sunday, Sep 27, 2015 - 06:23 PM (IST)

 ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਸ ਸ਼ਖਸ ਨੇ ਸੱਚ ਕਰ ਦਿਖਾਇਆ (ਦੇਖੋ ਤਸਵੀਰਾਂ)

ਫਰੀਦਾਬਾਦ- ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਕੁਝ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਕਿਸੇ ਦਾ ਸ਼ੌਕ ਬਣ ਜਾਂਦਾ ਹੈ ਤੇ ਕੋਈ ਪੁਰਾਣੀਆਂ ਚੀਜ਼ਾਂ ''ਚ ਜਾਨ ਪਾ ਕੇ ਉਸ ਨੂੰ ਨਵਾਂ ਬਣਾ ਦਿੰਦੇ ਹਨ ਜੋ ਕਿ ਦੇਖਣ ''ਚ ਬੇਹੱਦ ਖੂਬਸੂਰਤ ਲੱਗਦੀਆਂ ਹਨ। ਕੋਈ ਪੁਰਾਣੇ ਨੰਬਰਾਂ ਵਾਲੇ ਨੋਟ ਰੱਖ ਕੇ ਆਪਣੇ ਸ਼ੌਕ ਨੂੰ ਜ਼ਿੰਦਾ ਰੱਖਦਾ ਹੈ ਤੇ ਕੋਈ ਮੂਰਤੀਆਂ ਦੀ ਚਿੱਤਰਕਾਰੀ ਕਰ ਕੇ ਉਸ ''ਚ ਜਾਨ ਫੂਕਦਾ ਹੈ।
ਪਰ ਇਸ ਸ਼ਖਸ ਦੇ ਸ਼ੌਕ ਹੀ ਅਵੱਲੇ ਨੇ। ਗੱਡੀਆਂ ਰੱਖਣ ਦਾ ਸ਼ੌਕ। ਇਨ੍ਹਾਂ ਪੁਰਾਣੀਆਂ ਗੱਡੀਆਂ ਨੂੰ ਰੱਖਣ ਦਾ ਸ਼ੌਕ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ। ਜਿਨਾਂ ਨੂੰ ਉਹ ਆਪਣੀ ਜਾਨ ਤੋਂ ਵਧ ਸੰਭਾਲ ਕੇ ਰੱਖਦੇ ਹਨ। ਜੀ ਹਾਂ, ਫਰੀਦਾਬਾਦ ਦੇ ਗੁਰਮੁੱਖ ਸਿੰਘ ਕੋਲ ਪੁਰਾਣੇ ਦੌਰ ਦੀਆਂ ਬਾਈਕ ਅਤੇ ਕਾਰਾਂ ਹਨ। ਗੁਰਮੁੱਖ ਸਿੰਘ ਨੂੰ ਨਵੇਂ ਦੌਰ ਦੀਆਂ ਆਲੀਸ਼ਾਨ ਗੱਡੀਆਂ ਦੇ ਮੁਕਾਬਲੇ ਪੁਰਾਣੀਆਂ ਗੱਡੀਆਂ ਨੂੰ ਖੜ੍ਹਾ ਕਰਨ ਦਾ ਜਨੂੰਨ ਵੀ ਹੈ।  ਬਚਪਨ ਤੋਂ ਸ਼ੁਰੂ ਹੋਇਆ ਇਹ ਸ਼ੌਕ ਉਨ੍ਹਾਂ ਲਈ ਦੀਵਾਨਗੀ ਬਣ ਗਿਆ ਹੈ।
ਆਪਣੇ ਸ਼ੌਕ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੇ ਆਪਣੇ ਘਰ ਨੂੰ ਹੀ ਵਰਕਰਸ਼ਾਪ ਬਣਾ ਲਿਆ ਹੈ। ਉਨ੍ਹਾਂ ਕੋਲ 62 ਪੁਰਾਣੀਆਂ ਬਾਈਕ ਦੇ ਨਾਲ-ਨਾਲ 12 ਪੁਰਾਣੀਆਂ ਕਾਰਾਂ ਹਨ। ਗੁਰਮੁੱਖ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਨੂੰ ਬਾਈਕ ਤੇ ਦਾਦਾ ਨੂੰ ਕਾਰਾਂ ਦਾ ਸ਼ੌਕ ਸੀ। ਜਦੋਂ ਉਹ ਇਨ੍ਹਾਂ ਵਾਹਨਾਂ ਨੂੰ ਸੜਕ ''ਤੇ ਲੈ ਕੇ ਨਿਕਲਦੇ ਸਨ ਤਾਂ ਲੋਕ ਦੇਖ ਕੇ ਹੈਰਾਨ ਰਹਿ ਜਾਂਦੇ ਸਨ। 
ਆਪਣੇ ਸ਼ੌਕ ਲਈ ਗੁਰਮੁੱਖ ਨੇ ਪੁਰਾਣੀਆਂ ਗੱਡੀਆਂ ਨੂੰ ਖਰੀਦਿਆ। ਮੈਕੇਨਿਕ ਗੱਡੀਆਂ ਨੂੰ ਠੀਕ ਕਰਨ ਦੀ ਥਾਂ ਖਰਾਬ ਕਰ ਦਿੰਦੇ। ਜਿਸ ਲਈ ਉਨ੍ਹਾਂ ਨੇ ਗੱਡੀਆਂ ਨੂੰ ਠੀਕ ਕਰਨ ਦੀ ਜਾਣਕਾਰੀ ਲਈ ਅਤੇ ਉਸ ਦੀ ਮਦਦ ਨਾਲ ਹੀ ਉਹ ਗੱਡੀਆਂ ਦੀ ਮੁਰੰਮਤ ਕਰਨ ''ਚ ਲੱਗ ਗਏ। ਹੁਣ ਉਹ ਰੋਜ਼ਾਨਾ 8 ਤੋਂ 10 ਘੰਟੇ ਪੁਰਾਣੀਆਂ ਗੱਡੀਆਂ ਨੂੰ ਸਹੀ ਕਰਨ ''ਚ ਲਾਉਂਦੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News