ਰਾਮ ਰਹੀਮ ਨੇ ਡੇਰਾ ਸੱਚਾ ਸੌਦਾ ਦੇ ਨਾਮ ਲਿਖੀ ਚਿੱਠੀ, ਕਿਸਾਨ ਅੰਦੋਲਨ ਤੇ ਸਰਕਾਰ ਨੂੰ ਲੈ ਕੇ ਲਿਖਿਆ ਸੰਦੇਸ਼

Monday, Mar 01, 2021 - 12:08 PM (IST)

ਸਿਰਸਾ— ਸਾਧਵੀ ਯੌਨ ਸ਼ੋਸ਼ਣ ਕੇਸ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲਕਾਂਡ ਦੇ ਦੋਸ਼ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੇ ਇਕ ਚਿੱਠੀ ਡੇਰਾ ਸੱਚਾ ਸੌਦਾ ਦੇ ਨਾਮ ਲਿਖੀ ਹੈ। ਇਸ ਚਿੱਠੀ ਵਿਚ ਜਿੱਥੇ ਰਾਮ ਰਹੀਮ ਨੇ ਆਪਣੀ ਮਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ, ਉੱਥੇ ਹੀ ਕਿਸਾਨਾਂ ਅਤੇ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਨੂੰ ਜਲਦ ਖਤਮ ਕਰਨ ਦੀ ਗੱਲ ਲਿਖੀ ਹੈ। ਰਾਮ ਰਹੀਮ ਨੇ ਚਿੱਠੀ ’ਚ ਲਿਖਿਆ ਕਿ ਅਸੀਂ ਸਤਿਗੁਰੂ ਰਾਮ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਦੇਸ਼ ਦੇ ਅੰਨਦਾਤਾ ਅਤੇ ਦੇਸ਼ ਦੇ ਰਾਜਾ ਵਿਚ ਜੋ ਵਿਵਾਦ ਚੱਲ ਰਿਹਾ ਹੈ, ਪ੍ਰਭੂ ਤੁਹਾਨੂੰ ਦੋਹਾਂ ਨੂੰ ਰਾਹ ਦਿਖਾਵੇ ਤਾਂ ਕਿ ਦੇਸ਼ ਜੋ ਅਜੇ ਵੀ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਾਹ ’ਤੇ ਇਕਜੁੱਟ ਹੋ ਕੇ ਅੱਗੇ ਵਧੇ। ਦੇਸ਼ ਅਤੇ ਦੁਨੀਆ ਵਿਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੁੱਲ੍ਹ ਜਾਣ। ਬਾਕੀ ਪ੍ਰਭੂ ਉਸ ਵਿਚ ਹੀ ਖੁਸ਼ ਰੱਖਣਾ, ਜੋ ਤੇਰੀ ਰਜ਼ਾ ਹੈ। 

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦਾ ਮੋਦੀ ਸਰਕਾਰ ’ਤੇ ਹਮਲਾ, ਕਿਹਾ- ‘ਬਿਨਾਂ ਪੁੱਛੇ ਖੇਤੀ ਕਾਨੂੰਨ ਬਣਾ ਦਿੱਤੇ, ਫਿਰ ਪੁੱਛਦੇ ਹੋ ਕਮੀ ਕੀ ਹੈ’

PunjabKesari

ਰਾਮ ਰਹੀਮ ਨੇ ਚਿੱਠੀ ਵਿਚ ਡੇਰਾ ਪ੍ਰੇਮੀਆਂ ਨੂੰ ਮਾਸਕ ਪਹਿਨਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਦੇਸ਼ ਵਿਚ ਸੁੱਖ ਅਤੇ ਸ਼ਾਂਤੀ ਲਈ ਡੇਰਾ ਪ੍ਰੇਮੀਆਂ ਨੂੰ ਇਕ ਦਿਨ ਦਾ ਵਰਤ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚਿੱਠੀ ਵਿਚ ਰਾਮ ਰਹੀਮ ਨੇ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਆਪਣੀ ਮਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਹੀ ਸਮੇਂ ’ਤੇ ਦਵਾਈਆਂ ਜ਼ਰੂਰ ਲੈਂਦੇ ਰਹਿਣ। ਛੇਤੀ ਬਾਹਰ ਆ ਕੇ ਆਪਣੀ ਮਾਂ ਦਾ ਇਲਾਜ ਕਰਵਾਵਾਂਗਾ।

ਇਹ ਵੀ ਪੜ੍ਹੋ: ਸਨੈਚਿੰਗ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਚਾਕੂ ਨਾਲ ਤਾਬੜਤੋੜ ਵਾਰ ਕਾਰਨ ਜਨਾਨੀ ਦੀ ਮੌਤ

ਇਸ ਦੇ ਨਾਲ ਹੀ ਰਾਮ ਰਹੀਮ ਨੇ ਲਿਖਿਆ ਕਿ ਸਤਿਗੁਰੂ ਦੀ ਕ੍ਰਿਪਾ ਨਾਲ ਇੱਥੇ ਠੀਕ ਹਾਂ ਅਤੇ ਤੁਹਾਡੀ ਸਾਰਿਆਂ ਦੀ ਚੰਗੀ ਸਿਹਤ ਲਈ ਪਰਮ ਪਿਤਾ ਪਰਮਾਤਮਾ ਤੋਂ ਹਮੇਸ਼ਾ ਪ੍ਰਾਰਥਨਾ ਕਰਦਾ ਰਹਿੰਦਾ ਹਾਂ। ਸਾਡੇ ਕਰੋੜਾਂ ਪਿਆਰੇ-ਪਿਆਰੇ ਬੱਚਿਓ, ਤੁਸੀਂ ਜ਼ਿਆਦਾ ਚਿੰਤਾ ਨਾ ਕਰਿਆ ਕਰੋ। ਸਤਿਗੁਰੂ ਰਾਮ ਜੋ ਵੀ ਕਰਦੇ ਹਨ 100 ਫ਼ੀਸਦੀ ਠੀਕ ਕਰਦੇ ਹਨ, ਕਰਨਗੇ ਵੀ। ਤੁਸੀਂ ਨਾਮ ਜਪੋ ਅਤੇ ਸੇਵਾ ਕਰੋ। 

PunjabKesari

ਇਹ ਵੀ ਪੜ੍ਹੋ: ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ

 


Tanu

Content Editor

Related News