ਗੁੱਜਰ ਅੰਦੋਲਨ ਦਾ ਵੱਡਾ ਚਿਹਰਾ ਰਹੇ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ

Thursday, Mar 31, 2022 - 11:49 AM (IST)

ਗੁੱਜਰ ਅੰਦੋਲਨ ਦਾ ਵੱਡਾ ਚਿਹਰਾ ਰਹੇ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ

ਜੈਪੁਰ– ਗੁੱਜਰ ਰਿਜ਼ਰਵੇਸ਼ਨ ਸੰਘਰਸ਼ ਕਮੇਟੀ ਦੇ ਨੇਤਾ ਰਹੇ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਬੈਂਸਲਾ ਕਈ ਦਿਨਾਂ ਤੋਂ ਬੀਮਾਰ ਸਨ। ਬੈਂਸਲਾ ਦੇ ਸਹਿਯੋਗੀਆਂ ਨੇ ਦੱਸਿਆ ਕਿ ਗੁੱਜਰ ਰਿਜ਼ਰਵੇਸ਼ਨ ਨੂੰ ਲੈ ਕੇ ਦੇਸ਼-ਦੁਨੀਆ ’ਚ ਚਰਚਾ ’ਚ ਚੱਲ ਰਹੇ ਬੈਂਸਲਾ ਕੁਝ ਦਿਨਾਂ ਤੋਂ ਬੀਮਾਰ ਸਨ। ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਗੁੱਜਰ ਨੇਤਾ ਦੇ ਦਿਹਾਂਤ ’ਤੇ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ ਕਿ ਕਰਨਲ ਕਿਰੋੜੀ ਸਿੰਘ ਬੈਂਸਲਾ ਦੇ ਦਿਹਾਂਤ ਦੀ ਖ਼ਬਰ ਦੁਖ਼ਦ ਹੈ। ਸਮਾਜ ਸੁਧਾਰ ਅਤੇ ਸਮਾਜ ਨੂੰ ਸੰਗਠਿਤ ਕਰਨ ’ਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।’’ 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਤੜਕੇ ਸਿਹਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੈਂਸਲਾ ਰਾਜਸਥਾਨ ’ਚ ਗੁੱਜਰ ਰਿਜ਼ਰਵੇਸ਼ਨ ਨੂੰ ਲੈ ਕੇ ਚਲੇ ਅੰਦੋਲਨ ਦੇ ਮੁੱਖ ਚਿਹਰਾ ਰਹੇ ਹਨ। ਸਾਲ 2007 ਅਤੇ 2008 ’ਚ ਚਲੇ ਇਸ ਅੰਦੋਲਨ ’ਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਕਰਨਲ ਬੈਂਸਲਾ ਨੇ ਰਾਜਸਥਾਨ ’ਚ ਗੁੱਜਰਾਂ ਲਈ ਵਿਸ਼ੇਸ਼ ਹੋਰ ਪਿਛੜਾ ਵਰਗ ਤਹਿਤ ਗੁੱਜਰਾਂ ਨੂੰ ਸਰਕਾਰੀ ਨੌਕਰੀ ’ਚ 5 ਫ਼ੀਸਦੀ ਰਿਜ਼ਰਵੇਸ਼ਨ ਦਿਵਾਇਆ। ਅੰਦੋਲਨ ਕਾਰਨ ਗੁੱਜਰਾਂ ਨੂੰ ਓ. ਬੀ. ਸੀ. ਅਤੇ ਐੱਮ. ਬੀ. ਸੀ. ’ਚ ਸ਼ਾਮਲ ਕੀਤਾ ਗਿਆ। ਬੈਂਸਲਾ 2009 ’ਚ ਭਾਜਪਾ ਦੀ ਟਿਕਟ ’ਤੇ ਚੋਣ ਲੜੇ ਸਨ, ਜਿਸ ’ਚ ਉਨ੍ਹਾਂ ਨੂੰ ਮਾਮੂਲੀ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੈਂਸਲਾ ਦੇ ਦਿਹਾਂਤ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਸੂਬੇ ਦੇ ਤਮਾਮ ਨੇਤਾਵਾਂ ਨੇ ਬੈਂਸਲਾ ਦੇ ਦਿਹਾਂਤ ’ਤੇ ਦੁੱਖ ਜਤਾਇਆ ਹੈ। 


author

Tanu

Content Editor

Related News