ਹਰਿਆਣਾ ''ਚ ਇਕ ਹੋਰ ਕੋਰੋਨਾ ਪੀੜਤ ਮਾਮਲੇ ਦੀ ਪੁਸ਼ਟੀ, ਜਾਣੋ ਕਿੰਨੇ ਮਾਮਲੇ
Tuesday, Mar 17, 2020 - 06:26 PM (IST)
ਚੰਡੀਗੜ੍ਹ—ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ 'ਚ 29 ਸਾਲਾਂ ਇਕ ਮਹਿਲਾ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀ ਨੇ ਦੱਸਿਆ ਹੈ ਕਿ ਮਹਿਲਾ ਗੁਰੂਗ੍ਰਾਮ ਦੀ ਇਕ ਕੰਪਨੀ 'ਚ ਕੰਮ ਕਰਦੀ ਹੈ ਅਤੇ ਹਾਲ ਹੀ ਦੌਰਾਨ ਉਸ ਨੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੀ ਯਾਤਰਾ ਕੀਤੀ ਸੀ। ਸੂਬੇ ਦੇ ਸਿਹਤ ਡਾਇਰੈਕਟਰ ਸੂਰਜ ਭਾਨ ਕੰਬੋਜ ਨੇ ਦੱਸਿਆ ਹੈ, ''ਹਰਿਆਣਾ 'ਚ ਕੋਰੋਨਾਵਾਇਰਸ ਦਾ ਇਹ ਪਹਿਲਾ ਮਾਮਲਾ ਹੈ।'' ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪੀੜਤਾ ਹਸਪਤਾਲ 'ਚ ਭਰਤੀ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਕੰਬੋਜ ਨੇ ਦੱਸਿਆ ਹੈ ਕਿ ਵਿਦੇਸ਼ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਉਸ ਦੇ ਨਮੂਨੇ ਪੂਨੇ ਦੇ ਰਾਸ਼ਟਰੀ ਇੰਸਟੀਚਿਊਟ ਆਫ ਵਾਇਰਲੋਜੀ 'ਚ ਜਾਂਚ ਲਈ ਭੇਜੇ ਗਏ ਸੀ, ਜਿਸ ਦੀ ਰਿਪੋਰਟ 'ਚ ਉਸ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹਰਿਆਣਾ ਤੋਂ ਹੁਣ ਤੱਕ 66 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ (11 ਮਾਰਚ) ਨੂੰ ਐਲਾਨ ਕੀਤਾ ਕਿ ਗਲੋਬਲੀ ਕੋਰੋਨਾਵਾਇਰਸ ਸੰਕਟ ਹੁਣ ਤੱਕ ਇਕ ਮਹਾਮਾਰੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ 'ਚ ਵੀ ਹੁਣ ਤੱਕ 14 ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਮੁਤਾਬਕ ਇਟਲੀ ਤੋਂ ਆਏ ਇਕ ਟੂਰਿਸਟ ਗਰੁੱਪ ਕੋਰੋਨਾਵਾਇਰਸ ਨਾਲ ਇਨਫੈਕਟਡ ਸੀ। ਹੁਣ ਤੱਕ ਹਰਿਆਣਾ 'ਚ 15 ਮਾਮਲੇ ਕੋਰੋਨਾ ਨਾਲ ਇਨਫੈਕਟਡ ਦੀ ਪੁਸ਼ਟੀ ਹੋ ਚੁੱਕੀ ਹੈ।
ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤੱਕ ਲਗਭਗ 129 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕੋਰੋਨਾ ਨਾਲ ਦੇਸ਼ 'ਚ ਹੁਣ ਤੱਕ ਤੀਜੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੁਣ ਤੱਕ 13 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ ਤੋਂ ਫੈਲਿਆ ਇਹ ਵਾਇਰਸ ਦੁਨੀਆ ਭਰ ਦੇ ਕਰੀਬ 160 ਤੋਂ ਵਧੇਰੇ ਦੇਸ਼ਾਂ 'ਚ ਫੈਲ ਚੁੱਕਾ ਹੈ। ਇਸ ਵਾਇਰਸ ਕਾਰਨ ਦੁਨੀਆ ਭਰ 'ਚ 7,174 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1,82,723 ਲੋਕ ਵਾਇਰਸ ਦੀ ਲਪੇਟ 'ਚ ਹਨ। ਹੌਲੀ-ਹੌਲੀ ਇਹ ਵਾਇਰਸ ਦੇਸ਼ਾਂ 'ਚ ਆਪਣੇ ਪੈਰ ਪਸਾਰ ਰਿਹਾ ਹੈ।