ਗੁਰਦੁਆਰਿਆਂ 'ਤੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੇ ਮੰਗੀ ਮੁਆਫ਼ੀ, ਮੁੜ ਕਹੀ ਅਜੀਬ ਗੱਲ

11/04/2023 12:05:01 PM

ਅਲਵਰ- ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਇਸ ਦਰਮਿਆਨ ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ਵਿਚ ਚੋਣ ਪ੍ਰਚਾਰ ਦੌਰਾਨ ਗੁਰਦੁਆਰਿਆਂ 'ਤੇ ਕੀਤੀ ਗਈ ਵਿਵਾਦਿਤ ਟਿੱਪਣੀ ਦੇ ਵਿਰੋਧ ਮਗਰੋਂ ਭਾਜਪਾ ਨੇਤਾ ਸੰਦੀਪ ਦਾਇਮਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਮੁਆਫ਼ੀ ਮੰਗਣ ਦੀ ਆਪਣੀ ਵੀਡੀਓ ਬਣਾ ਸ਼੍ਰੋਮਣੀ ਗੁਰਦੁਆਰਾ ਕਮੇਟੀ (SGPC) ਨੂੰ ਭੇਜਿਆ ਹੈ। ਚੋਣ ਕਮਿਸ਼ਨ ਨੇ ਵੀ ਨੋਟਿਸ ਭੇਜਿਆ ਹੈ। ਦਰਅਸਲ ਸੰਦੀਪ ਤਿਜਾਰਾ 'ਚ ਭਾਜਪਾ ਉਮੀਦਵਾਰ ਅਤੇ ਸੰਸਦ ਮੈਂਬਰ ਬਾਲਕ ਨਾਥ ਵਲੋਂ ਨਾਮਜ਼ਦਗੀ ਦਾਖ਼ਲ ਕੀਤੇ ਜਾਣ ਮੌਕੇ ਆਯੋਜਿਤ ਸਭਾ ਨੂੰ ਸੰਬੋਧਿਤ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਵਿਵਾਦਿਤ ਟਿੱਪਣੀ ਕੀਤੀ।

ਇਹ ਵੀ ਪੜ੍ਹੋ-  ਗੁਰਦੁਆਰਿਆਂ 'ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਭਾਜਪਾ ਆਗੂ ਨੂੰ ਮਿਲੇ ਸਖ਼ਤ ਸਜ਼ਾ: RP ਸਿੰਘ

ਸੰਦੀਪ ਦਾਇਮਾ ਨੇ ਇਹ ਦਿੱਤਾ ਸੀ ਵਿਵਾਦਿਤ ਬਿਆਨ-

ਆਪਣੇ ਭਾਸ਼ਣ ਵਿਚ ਦਾਇਮਾ ਨੇ ਕਿਹਾ ਕਿ ਕਿਸ ਤਰ੍ਹਾਂ ਨਾਲ ਇੰਨੀਆਂ ਮਸਜਿਦਾਂ, ਗੁਰਦੁਆਰਾ ਬਣਾ ਕੇ ਇੱਥੇ ਛੱਡ ਦਿੱਤੇ। ਇਹ ਅੱਗੇ ਚੱਲ ਕੇ ਸਾਡੇ ਲਈ ਨਾਸੂਰ ਬਣ ਜਾਣਗੇ, ਇਸ ਲਈ ਸਾਡਾ ਸਾਰਿਆਂ ਦਾ ਧਰਮ ਬਣਦਾ ਹੈ ਕਿ ਇਸ ਨਾਸੂਰ ਨੂੰ ਇੱਥੋਂ ਉਖਾੜ ਸੁੱਟੀਏ ਅਤੇ ਬਾਲਕ ਨਾਥ ਨੂੰ ਭਾਰੀ ਵੋਟਾਂ ਨਾਲ ਜਿਤਾਈਏ। ਓਧਰ ਭਾਜਪਾ ਦੇ ਤਿਜਾਰਾ ਤੋਂ ਉਮੀਦਵਾਰ ਅਤੇ ਅਲਵਰ ਦੇ ਮੌਜੂਦ ਸੰਸਦ ਮੈਂਬਰ ਬਾਲਕ ਨਾਥ ਨੇ ਕਿਹਾ ਕਿ ਦਾਇਮਾ ਤੋਂ ਪਾਪ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿ ਕਦੇ-ਕਦੇ ਅਣਜਾਣੇ 'ਚ ਕੁਝ ਪਾਪ ਹੋ ਜਾਂਦੇ ਹਨ। ਮੈਂ ਸੰਦੀਪ ਦਾਇਮਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ 'ਤੇ ਜਾਣ ਅਤੇ ਕੁਝ ਧਰਮ ਪੁੰਨ ਦਾ ਕੰਮ ਕਰਨ ਲਈ ਵੀ ਕਹਾਂਗਾ, ਤਾਂ ਕਿ ਉਹ ਦੋਸ਼ ਮੁਕਤ ਹੋ ਸਕਣ। 

ਇਹ ਵੀ ਪੜ੍ਹੋ- ਰਾਜਸਥਾਨ ਚੋਣਾਂ: ਗੁਰਦੁਆਰੇ ਤੇ ਮਸਜਿਦਾਂ ਉਖਾੜਨ ਦਾ ਬਿਆਨ ਦੇ ਕੇ ਭਾਜਪਾ ਆਗੂ ਨੇ ਪਾਰਟੀ ਕਸੂਤੀ ਫਸਾਈ

ਮੈਂ ਗਲਤੀ ਨਾਲ ਗਲਤ ਸ਼ਬਦਾਂ ਦੀ ਵਰਤੋਂ ਕੀਤੀ: ਸੰਦੀਪ ਦਾਇਮਾ

ਵੀਡੀਓ ਜਾਰੀ ਕਰ ਕੇ ਮੁਆਫ਼ੀ ਮੰਗਦੇ ਹੋਏ ਸੰਦੀਪ ਦਾਇਮਾ ਨੇ ਕਿਹਾ ਕਿ ਮਸਜਿਦ-ਮਦਰੱਸਾ ਦੀ ਥਾਂ 'ਤੇ ਮੈਂ ਗਲਤੀ ਨਾਲ ਗੁਰਦੁਆਰਾ ਸਾਹਿਬ ਬਾਰੇ ਕੁਝ ਗਲਤ ਸ਼ਬਦਾਂ ਦੀ ਵਰਤੋਂ ਕਰ ਦਿੱਤੀ। ਮੈਂ ਪੂਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ, ਜਿਸ ਨੇ ਹਮੇਸ਼ਾ ਹਿੰਦੂ ਧਰਮ ਅਤੇ ਸਨਾਤਮ ਧਰਮ ਦੀ ਰਾਖੀ ਕੀਤੀ ਹੈ। ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਗਲਤੀ ਕਿਵੇਂ ਹੋ ਗਈ, ਮੈਂ ਗੁਰਦੁਆਰਾ ਸਾਹਿਬ ਜਾ ਕੇ ਇਸ ਗਲਤੀ ਲਈ ਭੁੱਲ ਬਖ਼ਸ਼ਾਵਾਂਗਾ। ਮੈਂ ਪੂਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਦਾਇਮਾ ਦੇ ਭਾਸ਼ਣ ਦੇ ਸਾਹਮਣੇ ਆਉਣ ਤੋਂ ਬਾਅਦ ਤਿਜਾਰਾ ਵਿਚ ਲਗਭਗ 5,000 ਦੀ ਗਿਣਤੀ ਵਾਲੇ ਸਿੱਖ ਭਾਈਚਾਰੇ ਵਲੋਂ ਵਿਰੋਧ ਪ੍ਰਦਰਸ਼ਨ ਕੀਤੀ ਗਿਆ। ਦਾਇਮਾ ਦੇ ਪੁਤਲੇ ਸਾੜੇ ਅਤੇ ਬਾਲਕ ਨਾਥ ਅਤੇ ਮੁੱਖ ਮੰਤਰੀ ਆਦਿਤਿਆਨਾਥ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ-  ਭੂਚਾਲ ਦੇ ਤੇਜ਼ ਝਟਕਿਆ ਨਾਲ ਕੰਬਿਆ ਨੇਪਾਲ, PM ਮੋਦੀ ਬੋਲੇ- ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ

ਸ਼੍ਰੋਮਣੀ ਕਮੇਟੀ ਨੇ ਮਾਮਲੇ ਦਾ ਲਿਆ ਨੋਟਿਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਦਾਇਮਾ ਵੱਲੋਂ ਵੀਰਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਜਾਰੀ ਕੀਤੀ ਮੁਆਫ਼ੀਨਾਮੇ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਹੈ ਕਿ ਭਾਜਪਾ ਆਗੂ ਨੇ ਆਪਣੀ ਗ਼ਲਤੀ ਨੂੰ ਹੋਰ ਵਧਾ ਦਿੱਤਾ ਹੈ। ਭਾਜਪਾ ਨੇਤਾ ਸੰਦੀਪ ਦਾਇਮਾ ਕਹਿੰਦੇ ਹਨ ਕਿ ਮੈਂ ਮਸਜਿਦ-ਮਦਰੱਸਾ ਕਹਿਣਾ ਚਾਹੁੰਦਾ ਸੀ ਪਰ ਕਿਸੇ ਤਰ੍ਹਾਂ ਗੁਰਦੁਆਰਾ ਸ਼ਬਦ ਬੋਲ ਹੋ ਗਿਆ। ਉਨ੍ਹਾਂ ਨੂੰ ਇਸ ਬਿਆਨ 'ਤੇ ਵੀ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਵਿਰੁੱਧ ਬੋਲਣਾ ਵੀ ਗੁਰਦੁਆਰਿਆਂ ਵਾਂਗ ਹੀ ਨਿੰਦਣਯੋਗ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News