ਗੁੱਜਰ ਅੰਦੋਲਨ ਖਤਮ, ਕਿਹਾ- ''ਪੁਲਵਾਮਾ ਹਮਲੇ ਦੀ ਕਰਦੇ ਹਾਂ ਨਿੰਦਾ''

Saturday, Feb 16, 2019 - 03:26 PM (IST)

ਗੁੱਜਰ ਅੰਦੋਲਨ ਖਤਮ, ਕਿਹਾ- ''ਪੁਲਵਾਮਾ ਹਮਲੇ ਦੀ ਕਰਦੇ ਹਾਂ ਨਿੰਦਾ''

ਜੈਪੁਰ (ਭਾਸ਼ਾ)— ਗੁੱਜਰਾਂ ਦੇ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਆਪਣਾ 9 ਦਿਨ ਪੁਰਾਣਾ ਅੰਦੋਲਨ ਸ਼ਨੀਵਾਰ ਭਾਵ ਅੱਜ ਖਤਮ ਕਰ ਦਿੱਤਾ ਹੈ। ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਨੇ ਸੂਬਾ ਸਰਕਾਰ ਤੋਂ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਅਤੇ ਅੰਦੋਲਨਕਾਰੀਆਂ ਨੂੰ ਸਾਰੇ ਰੇਲ ਅਤੇ ਸੜਕ ਮਾਰਗ ਖੋਲ੍ਹਣ ਨੂੰ ਕਿਹਾ। ਸੂਬਾ ਸਰਕਾਰ ਵਲੋਂ ਸੈਰ-ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੇ ਲਿਖਤੀ ਭਰੋਸਾ ਗੁੱਜਰ ਨੇਤਾਵਾਂ ਨੂੰ ਸੌਂਪਿਆ। ਬੈਂਸਲਾ ਮੁਤਾਬਕ ਸੂਬਾ ਸਰਕਾਰ ਨੇ ਇਹ ਭਰੋਸਾ ਦਿੱਤਾ ਕਿ ਵਿਧਾਨ ਸਭਾ ਵਿਚ ਪਾਸ ਬਿੱਲ ਨੂੰ ਜੇਕਰ ਕੋਈ ਕਾਨੂੰਨੀ ਚੁਣੌਤੀ ਮਿਲਦੀ ਹੈ, ਤਾਂ ਸਰਕਾਰ ਉਨ੍ਹਾਂ ਦਾ ਸਾਥ ਦੇਵੇਗੀ। 

ਜ਼ਿਕਰਯੋਗ ਹੈ ਕਿ ਸੂਬਾ ਵਿਧਾਨ ਸਭਾ ਨੇ ਗੁੱਜਰ ਸਮੇਤ 5 ਜਾਤੀਆਂ ਨੂੰ ਰਿਜ਼ਰਵੇਸ਼ਨ ਸਬੰਧੀ ਬਿੱਲ ਬੁੱਧਵਾਰ ਨੂੰ ਪਾਸ ਕਰ ਦਿੱਤਾ ਸੀ। ਓਧਰ ਗੁੱਜਰ ਨੇਤਾ ਬੈਂਸਲਾ ਨੇ ਕਿਹਾ, ''ਇਸ ਸਮੇਂ ਦੇਸ਼ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਪੂਰਾ ਗੁੱਜਰ ਸਮਾਜ ਦੇਸ਼ ਨਾਲ ਖੜ੍ਹਾ ਹੈ। ਅਸੀਂ ਪੁਲਵਾਮਾ ਹਮਲੇ ਦੀ ਨਿੰਦਾ ਕਰਦੇ ਹਾਂ। ਦੇਸ਼ ਦੀ ਸੁਰੱਖਿਆ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਬੈਂਸਲਾ ਨੇ ਕਿਹਾ ਕਿ ਇਸ ਮੌਕੇ 'ਤੇ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।''


author

Tanu

Content Editor

Related News