ਗੁਜਰਾਤ ''ਚ ਜੁੜਵਾ ਮਾਸੂਮ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਠੀਕ ਹੋਏ

05/29/2020 4:18:58 PM

ਅਹਿਮਦਾਬਾਦ- ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ 'ਚ ਕੁਝ ਹੀ ਦਿਨ ਬਾਅਦ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲੇ ਜੁੜਵਾ ਭਰਾ-ਭੈਣ ਇਸ ਖਤਰਨਾਕ ਵਾਇਰਸ ਤੋਂ ਉਭਰ ਗਏ ਹਨ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੇਹਸਾਣਾ ਦੇ ਜ਼ਿਲ੍ਹਾ ਵਿਕਾਸ ਅਧਿਕਾਰੀ ਮਨੋਜ ਦੱਖਣੀ ਨੇ ਦੱਸਿਆ ਕਿ ਇਨ੍ਹਾਂ ਜੁੜਵਾ ਬੱਚਿਆਂ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ। ਅਧਿਕਾਰੀ ਨੇ ਦੱਸਿਆ,''ਦੋਵੇਂ ਬੱਚਿਆਂ ਦੀ ਸਾਂਭ-ਸੰਭਾਲ ਕਰਨ ਵਾਲੇ ਬਾਲਰੋਗ ਮਾਹਰ ਅਤੇ ਫਿਜੀਸ਼ੀਅਨ ਨੇ ਕਿਹਾ ਕਿ ਬੱਚੇ ਠੀਕ ਹੋ ਗਏ ਹਨ, ਕਿਉਂਕਿ ਉਨ੍ਹਾਂ 'ਚ ਪਿਛਲੇ ਕੁਝ ਦਿਨਾਂ ਤੋਂ ਵਾਇਰਸ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਇਨ੍ਹਾਂ ਬੱਚਿਆਂ ਦੀ ਮਾਂ 'ਚ ਡਿਲਿਵਰੀ ਦੌਰਾਨ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ ਅਤੇ ਉਹ ਵੀ ਠੀਕ ਹੋ ਚੁਕੀ ਹੈ। ਮੇਹਸਾਣਾ ਜ਼ਿਲ੍ਹੇ ਦੇ ਮੋਲੀਪੁਰ ਪਿੰਡ ਦੀ ਰਹਿਣ ਵਾਲੀ ਜਨਾਨੀ ਨੇ ਇਨ੍ਹਾਂ ਜੁੜਵਾ ਬੱਚਿਆਂ ਨੂੰ ਵਡਨਗਰ ਸਦਰ ਹਸਪਤਾਲ 'ਚ 16 ਮਈ ਨੂੰ ਜਨਮ ਦਿੱਤਾ ਸੀ। ਨਵਜਾਤ ਬੱਚਿਆਂ 'ਚੋਂ ਇਕ ਮੁੰਡਾ 18 ਮਈ ਨੂੰ ਇਨਫੈਕਟਡ ਪਾਇਆ ਗਿਆ ਸੀ, ਜਦੋਂ ਕਿ ਬੱਚੀ ਦੀ ਰਿਪੋਰਟ 22 ਮਈ ਨੂੰ ਆਈ ਸੀ। ਗੁਜਰਾਤ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 15 ਹਜ਼ਾਰ 572 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 960 ਦੀ ਮੌਤ ਹੋ ਚੁਕੀ ਹੈ, ਜਦੋਂ ਕਿ 8001 ਮਰੀਜ਼ ਠੀਕ ਹੋ ਚੁਕੇ ਹਨ।


DIsha

Content Editor

Related News