ਹੈਰਾਨੀਜਨਕ! ਸਟਾਫ਼ ਤੋਂ ਲਈ ਪੀਪੀਈ ਕਿਟ, ਫਿਰ ਕੋਰੋਨਾ ਮਰੀਜ਼ਾਂ ਦੇ ਮੋਬਾਇਲ ਲੈ ਕੇ ਫ਼ਰਾਰ ਹੋਇਆ ਚੋਰ

05/13/2021 2:41:43 PM

ਸੂਰਤ- ਗੁਜਰਾਤ ਦੇ ਸੂਰਤ 'ਚ ਸੁਰੱਖਿਆ ਵਿਵਸਥਾ ਬਹੁਤ ਖ਼ਰਾਬ ਹੈ। ਇੱਥੇ ਇਕ ਚੋਰ ਸਟਾਫ਼ ਤੋਂ ਮੰਗ ਕੇ ਪੀਪੀਈ ਕਿਟ ਪਹਿਨਦਾ ਹੈ ਅਤੇ ਵਾਰਡਾਂ 'ਚ ਘੁੰਮ-ਘੁੰਮ ਕੇ ਮਰੀਜ਼ਾਂ ਦਾ ਸਾਮਾਨ ਚੋਰੀ  ਕਰਦਾ ਹੈ ਅਤੇ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ। ਚੋਰ ਹਸਪਤਾਲ 'ਚ ਕਿਵੇਂ ਵੜਿਆ ਅਤੇ ਸਾਮਾਨ ਚੋਰੀ ਕਰ ਕੇ ਕਿਵੇਂ ਨਿਕਲ ਗਿਆ ਇਸ ਦੀ ਕਹਾਣੀ ਖ਼ੁਦ ਚੋਰ ਨੇ ਪੁਲਸ ਨੂੰ ਦੱਸੀ। ਸਿਵਲ ਦੇ 5 ਮਰੀਜ਼ਾਂ ਦੇ ਮੋਬਾਇਲ ਚੋਰੀ ਕਰਨ ਦੇ ਮਾਮਲੇ 'ਚ ਫੜੇ ਗਏ ਦੋਸ਼ੀ ਨੇ ਖਟੋਦਰਾ ਪੁਲਸ ਨੂੰਦੱਸਿਆ ਕਿ ਉਹ ਬਿਨਾਂ ਕਿਸੇ ਜਾਣ-ਪਛਾਣ ਦੇ ਸਿਵਲ ਹਸਪਤਾਲ 'ਚ ਆ ਗਿਆ ਸੀ। ਉਸ ਨੂੰ ਨਾ ਕਿਸੇ ਨੇ ਰੋਕਿਆ ਅਤੇ ਨਾ ਕੋਈ ਸਵਾਲ-ਜਵਾਬ ਕੀਤਾ ਗਿਆ। ਉਸ ਤੋਂ ਬਾਅਦ ਖਟੋਡਰਾ ਪੁਲਸ ਨੇ ਸਿਵਲ 'ਚ ਸੁਰੱਖਿਆ ਵਿਵਸਥਾ ਸਖ਼ਤ ਕਰਨ ਲਈ ਕਿਹਾ ਹੈ। ਗਾਰਡਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਸਿਵਲ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ਬਾਹਰ ਦੇ ਵਿਅਕਤੀਆਂ ਨੂੰ ਅੰਦਰ ਨਾ ਆਉਣ ਦੇਣ। ਜੇਕਰ ਸੁਰੱਖਿਆ 'ਚ ਲਾਪਰਵਾਹੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਹੁਣ 2 ਤੋਂ 18 ਸਾਲ ਦੇ ਬੱਚਿਆਂ ਲਈ ਵੀ ਆ ਰਿਹਾ ਕੋਰੋਨਾ ਟੀਕਾ

ਦੋਸ਼ੀ ਤੇਜਸ ਨੇ ਪੁਲਸ ਨੂੰ ਦੱਸਿਆ ਕਿ ਉਹ ਪਹਿਲਾਂ ਸਿਵਲ ਹਸਪਤਾਲ ਦੇ ਅੰਦਰ ਗਿਆ। ਉਸ ਨੂੰ ਕਿਸੇ ਨੇ ਨਹੀਂ ਰੋਕਿਆ। ਉੱਥੇ ਪੀਪੀਈ ਕਿਟ ਰੂਮ 'ਚ ਗਿਆ ਅਤੇ ਕਿਹਾ ਕਿ ਵਾਰਡ 'ਚ ਸਫ਼ਾਈ ਕਰਨੀ ਹੈ। ਸਟਾਫ਼ ਤੋਂ ਪੀਪੀਈ ਕਿਟ ਮੰਗ ਕੇ ਪਹਿਨ ਲਈ। ਸਟਾਫ਼ ਨੇ ਉਸ ਤੋਂ ਆਈ ਕਾਰਡ ਵੀ ਨਹੀਂ ਮੰਗਿਆ। ਉਸ ਤੋਂ ਬਾਅਦ ਅੰਦਰ ਚੱਲਾ ਗਿਆ। ਦੋਸ਼ੀ ਨੇ ਹਸਪਤਾਲ ਤੋਂ ਮਾਸਕ ਅਤੇ ਹੋਰ ਸਾਮਾਨ ਵੀ ਲਏ। ਉਸ ਤੋਂ ਬਾਅਦ ਵਾਰਡ 'ਚ ਜਾ ਕੇ ਮਰੀਜ਼ਾਂ ਦੇ ਨੇੜੇ-ਤੇੜੇ ਘੁੰਮਦਾ ਰਿਹਾ। ਫਿਰ 5 ਮਰੀਜ਼ਾਂ ਦੇ ਮੋਬਾਇਲ ਚੋਰੀ ਕੀਤੇ। ਰੂਮ 'ਚ ਆ ਕੇ ਪੀਪੀਈ ਕਿਟ ਉਤਾਰੀ ਅਤੇ ਟਹਿਲਦੇ ਹੋਏ ਹਸਪਤਾਲ ਦੇ ਬਾਹਰ ਨਿਕਲ ਆਇਆ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ


DIsha

Content Editor

Related News