''ਸਟੈਚੂ ਆਫ਼ ਯੂਨਿਟੀ'' ਦੇ ਦੀਦਾਰ ਕਰਨ ਵਾਲਿਆਂ ਦੀ ਗਿਣਤੀ ਹੋਈ 50 ਲੱਖ ਦੇ ਪਾਰ

Monday, Mar 15, 2021 - 03:07 PM (IST)

''ਸਟੈਚੂ ਆਫ਼ ਯੂਨਿਟੀ'' ਦੇ ਦੀਦਾਰ ਕਰਨ ਵਾਲਿਆਂ ਦੀ ਗਿਣਤੀ ਹੋਈ 50 ਲੱਖ ਦੇ ਪਾਰ

ਅਹਿਮਦਾਬਾਦ- ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਡੀਆ 'ਚ ਸਥਾਪਤ ਅਤੇ ਸਾਲ 2018 'ਚ ਸੈਲਾਨੀਆਂ ਲਈ ਖੋਲ੍ਹੀ ਗਈ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਦਾ ਦੀਦਾਰ ਕਰਨ ਵਾਲਿਆਂ ਦੀ ਗਿਣਤੀ 50 ਲੱਖ ਪਾਰ ਕਰ ਗਈ ਹੈ। ਸੂਬਾ ਸਰਕਾਰ ਦੇ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਜਰਾਤ ਦੇ ਮੁੱਖ ਸਕੱਤਰ (ਜੰਗਲਾਤ ਅਤੇ ਵਾਤਾਵਰਣ) ਰਾਜੀਵ ਗੁਪਤਾ ਨੇ ਟਵੀਟ ਕੀਤਾ ਕਿ ਸਰਦਾਰ ਪਟੇਲ ਦੀ ਇਹ ਮੂਰਤੀ ਕੌਮਾਂਤਰੀ ਸੈਰ-ਸਪਾਟਾ ਸਥਾਨ ਦੇ ਰੂਪ 'ਚ ਉੱਭਰੀ ਹੈ ਅਤੇ ਇਹ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ।

ਇਹ ਵੀ ਪੜ੍ਹੋ : ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਅਕਾਉਂਟ 'ਚ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਗਾਇਬ

ਦੱਸਣਯੋਗ ਹੈ ਕਿ 182 ਮੀਟਰ ਉੱਚੀ ਸਰਦਾਰ ਵਲੱਭ ਭਾਈ ਪਟੇਲ ਦੀ ਇਸ ਮੂਰਤੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਸ ਨੂੰ ਕੇਵਡੀਆ 'ਚ ਸਰਦਾਰ ਸਰੋਵਰ ਬੰਨ੍ਹ ਨੇੜੇ ਸਾਧੂ ਬੇਟ ਦੀਪ 'ਤੇ ਬਣਾਇਆ ਗਿਆ ਹੈ। ਮੂਰਤੀ ਦਾ ਉਦਘਾਟਨ 31 ਅਕਤੂਬਰ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਮੂਰਤੀ ਦੇ ਉਦਘਾਟਨ ਦੇ ਬਾਅਦ ਤੋਂ ਹੀ ਦੇਸ਼ ਅਤੇ ਦੁਨੀਆ ਦੇ ਸੈਲਾਨੀ ਇਸ ਸੈਰ-ਸਪਾਟਾ ਕੇਂਦਰ ਅਤੇ ਹੋਰ ਆਕਰਸ਼ਨਾਂ ਨੂੰ ਦੇਖਣ ਆ ਰਹੇ ਹਨ। ਗੁਪਤਾ ਨੇ ਟਵੀਟ ਕੀਤਾ,''ਸਟੈਚੂ ਆਫ਼ ਯੂਨਿਟੀ ਦੇਖਣ ਆਉਣ ਵਾਲਿਆਂ ਦੀ ਗਿਣਤੀ 50 ਲੱਖ ਦੇ ਪਾਰ ਹੋ ਗਈ ਹੈ। ਦੂਰਦ੍ਰਿਸ਼ਟੀ ਦੇਖਣ ਵਾਲੇ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਇਸ ਦਾ ਨਿਰਮਾਣ ਕੀਤਾ ਗਿਆ ਅਤੇ ਇਹ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਦੇ ਰੂਪ 'ਚ ਉੱਭਰਿਆ ਹੈ ਅਤੇ ਸਾਰੇ ਉਮਰ ਵਰਗਾਂ ਲਈ ਕਈ ਤਰ੍ਹਾਂ ਦਾ ਆਕਰਸ਼ਨ ਪੇਸ਼ ਕਰ ਰਿਹਾ ਹੈ।'' ਗੁਪਤਾ ਨੇ ਟਵੀਟ ਨਾਲ ਪ੍ਰਧਾਨ ਮੰਤਰੀ ਮੋਦੀ, ਗੁਜਰਾਤ ਸੈਰ-ਸਪਾਟਾ ਨੂੰ ਵੀ ਟੈਗ ਕੀਤਾ ਹੈ। ਦੱਸਣਯੋਗ ਹੈ ਕਿ ਕੇਵਡੀਆ ਤੋਂ ਰੇਲ ਅਤੇ ਹਵਾਈ ਸੰਪਰਕ ਨੂੰ ਸੁਧਾਰਨ ਲਈ ਹਾਲ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 8 ਨਵੀਆਂ ਰੇਲ ਗੱਡੀਆਂ ਚਲਾਈਆਂ ਗਈਆਂ ਹਨ ਅਤੇ ਅਹਿਮਦਾਬਾਦ ਤੋਂ ਸੀਪਲੇਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : 'ਸਟੈਚੂ ਆਫ਼ ਯੂਨਿਟੀ' ਨਾਲ ਜੁੜਨਗੇ ਇਹ ਸ਼ਹਿਰ, PM ਮੋਦੀ ਅੱਜ 8 ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ


author

DIsha

Content Editor

Related News