ਗੁਜਰਾਤ ''ਚ 24 ਘੰਟਿਆਂ ਵਿਚ ਦੂਜੀ ਵਾਰ ਭੂਚਾਲ, 14 ਝਟਕਿਆਂ ਨਾਲ ਹਿਲਿਆ ਕੱਛ

Monday, Jun 15, 2020 - 10:33 PM (IST)

ਗੁਜਰਾਤ ''ਚ 24 ਘੰਟਿਆਂ ਵਿਚ ਦੂਜੀ ਵਾਰ ਭੂਚਾਲ, 14 ਝਟਕਿਆਂ ਨਾਲ ਹਿਲਿਆ ਕੱਛ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੀ ਧਰਤੀ ਪਿਛਲੇ 24 ਘੰਟਿਆਂ ਵਿਚ 2 ਵਾਰ ਭੂਚਾਲ ਦੇ ਝਟਕੇ ਨਾਲ ਹਿਲ ਗਈ। ਕੱਛ ਜ਼ਿਲ੍ਹੇ ਵਿਚ 4.6 ਤੀਬਰਤਾ ਦੇ ਭੂਚਾਲ ਤੋਂ ਇਲਾਵਾ ਸੋਮਵਾਰ ਸਵੇਰੇ ਭੂਚਾਲ ਤੋਂ ਬਾਅਦ 14 ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਕ ਦਿਨ ਪਹਿਲਾਂ ਇਲਾਕੇ 'ਚ 5.3 ਤੀਬਰਤਾ ਦਾ ਭੂਚਾਲ ਆਇਆ ਸੀ।
ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦਾ ਕੇਂਦਰ ਕੱਛ ਦੇ ਭਚਾਊ ਤੋਂ 6 ਕਿਲੋਮੀਟਰ ਉੱਤਰ-ਉੱਤਰ ਪੂਰਬ 'ਚ ਸਥਿਤ ਸੀ। ਐਤਵਾਰ ਦੇਰ ਰਾਤ ਭੂਚਾਲ ਦੇ ਝਟਕੇ ਲੱਗੇ ਸਨ, ਉਸਦਾ ਕੇਂਦਰ ਵੀ ਭਚਾਊ ਸੀ। ਗਾਂਧੀਨਗਰ ਸਥਿਤ ਭੂਚਾਲ ਰੀਸਰਚ ਇੰਸਟੀਚਿਊਟ ਦੇ ਵਿਗਿਆਨੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਅਸੀਂ ਭੂਚਾਲ ਦਾ ਵਿਗਿਆਨਕ ਆਧਾਰ 'ਤੇ ਇਹ ਪਤਾ ਲਗਾਉਣ ਦੇ ਲਈ ਵਿਸ਼ਲੇਸ਼ਣ ਕਰ ਰਹੇ ਹਨ ਕੀ ਇਹ ਭੂਚਾਲ ਤੋਂ ਬਾਅਦ ਦਾ ਝਟਕਾ ਸੀ ਜਾਂ ਨਵਾਂ ਜਲਜਲਾ।
 


author

Gurdeep Singh

Content Editor

Related News