ਪੁਲਸ 'ਚ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ, ਕੁੜੀਆਂ ਵੀ ਕਰਨ ਅਪਲਾਈ
Saturday, Mar 16, 2024 - 01:51 PM (IST)
ਅਹਿਮਦਾਬਾਦ- ਪੁਲਸ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਗੁਜਰਾਤ ਪੁਲਸ ਵਿਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਹੈ। ਗੁਜਰਾਤ ਪੁਲਸ ਭਰਤੀ ਬੋਰਡ ਨੇ ਗੁਜਰਾਤ ਪੁਲਸ ਵਿਚ 12 ਹਜ਼ਾਰ ਤੋਂ ਵੱਧ ਖਾਲੀ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਲਈ ਨੋਟੀਫਿਕੇਸ਼ਨojas.gujarat.gov.in 'ਤੇ ਜਾਰੀ ਕਰ ਦਿੱਤਾ ਗਿਆ ਹੈ।
ਅਰਜ਼ੀਆਂ 4 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ
ਯੋਗ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ https://ojas.gujarat.gov.in 'ਤੇ ਜਾ ਕੇ ਗੁਜਰਾਤ ਪੁਲਸ ਵਿਚ ਵੱਖ-ਵੱਖ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ 4 ਅਪ੍ਰੈਲ 2024 ਨੂੰ ਦੁਪਹਿਰ 3 ਵਜੇ ਤੋਂ 30 ਅਪ੍ਰੈਲ ਤੱਕ ਚੱਲੇਗੀ। ਆਨਲਾਈਨ ਅਰਜ਼ੀ ਦੀ ਪੁਸ਼ਟੀ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲੈਣ ਅਤੇ ਇਸ ਨੂੰ ਆਪਣੇ ਕੋਲ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਕੁੱਲ 12,472 ਅਸਾਮੀਆਂ ਖਾਲੀ ਹਨ, ਕੁੜੀਆਂ ਵੀ ਅਪਲਾਈ ਕਰਨ
ਗੁਜਰਾਤ ਪੁਲਸ ਵਿਚ SI ਅਤੇ ਕਾਂਸਟੇਬਲ ਦੀਆਂ ਕੁੱਲ 12,472 ਖਾਲੀ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਕਲਾਸ 3 ਪੁਲਸ ਸਬ ਇੰਸਪੈਕਟਰ, ਪੁਲਸ ਕਾਂਸਟੇਬਲ, ਆਰਮਡ ਪੁਲਸ ਕਾਂਸਟੇਬਲ, ਜੇਲ੍ਹ ਸਿਪਾਹੀ, ਆਰਮਡ ਪੁਲਸ ਕਾਂਸਟੇਬਲ (SRPF) ਦੀਆਂ ਅਸਾਮੀਆਂ ਸ਼ਾਮਲ ਹਨ। 12,472 ਖਾਲੀ ਅਸਾਮੀਆਂ 'ਤੇ 8963 ਪੁਰਸ਼ ਅਤੇ 3509 ਕੁੜੀਆਂ ਦੀ ਨਿਯੁਕਤੀ ਕੀਤੀ ਜਾਵੇਗੀ।
ਵਿੱਦਿਅਕ ਯੋਗਤਾ
ਕਾਂਸਟੇਬਲ ਦੇ ਅਹੁਦੇ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ ਸੀਨੀਅਰ ਸੈਕੰਡਰੀ / 10+2 ਜਾਂ ਇਸ ਦੇ ਬਰਾਬਰ ਪਾਸ ਹੋਣਾ ਚਾਹੀਦਾ ਹੈ। ਸਬ-ਇੰਸਪੈਕਟਰ ਦੇ ਅਹੁਦੇ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।
ਉਮਰ ਹੱਦ
21 ਤੋਂ 35 ਸਾਲ ਦੇ ਗ੍ਰੈਜੂਏਟ ਅਨਆਰਮਡ ਪੁਲਸ ਸਬ-ਇੰਸਪੈਕਟਰ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ ਅਤੇ 18 ਤੋਂ 33 ਸਾਲ ਦੇ ਉਮੀਦਵਾਰ ਅਨਆਰਮਡ ਪੁਲਸ ਕਾਂਸਟੇਬਲ, ਆਰਮਡ ਪੁਲਸ ਕਾਂਸਟੇਬਲ, ਜੇਲ੍ਹ ਕਾਂਸਟੇਬਲ, ਆਰਮਡ ਪੁਲਿਸ ਕਾਂਸਟੇਬਲ (SRPF) ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ। SC/ST, SEBC, SEBC ਅਤੇ EWS ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿਚ 5 ਸਾਲ ਦੀ ਛੋਟ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਵਿਚ ਕਈ ਪੜਾਅ ਸ਼ਾਮਲ ਹੁੰਦੇ ਹਨ, ਜਿਸ ਵਿਚ ਸਰੀਰਕ ਕੁਸ਼ਲਤਾ ਟੈਸਟ (PET), ਸਰੀਰਕ ਮਿਆਰੀ ਟੈਸਟ (PST), ਇਕ ਲਿਖਤੀ ਪ੍ਰੀਖਿਆ ਅਤੇ ਇਕ ਮੈਡੀਕਲ ਟੈਸਟ ਸ਼ਾਮਲ ਹੁੰਦਾ ਹੈ। ਅਗਲੇ ਪੜਾਅ 'ਤੇ ਜਾਣ ਲਈ ਉਮੀਦਵਾਰਾਂ ਨੂੰ ਹਰੇਕ ਪੱਧਰ ਨੂੰ ਸਫਲਤਾਪੂਰਵਕ ਪਾਸ ਕਰਨਾ ਚਾਹੀਦਾ ਹੈ।