ਗੁਜਰਾਤ ’ਚ ਮੋਹਲੇਧਾਰ ਮੀਂਹ ਦਾ ਕਹਿਰ, 200 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਰੈਸਕਿਊ

Tuesday, Sep 14, 2021 - 05:59 PM (IST)

ਗੁਜਰਾਤ ’ਚ ਮੋਹਲੇਧਾਰ ਮੀਂਹ ਦਾ ਕਹਿਰ, 200 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਰੈਸਕਿਊ

ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਰਾਜਕੋਟ ਅਤੇ ਜਾਮਨਗਰ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਮੋਹਲੇਧਾਰ ਮੀਂਹ ਪਿਆ। ਮੀਂਹ ਕਾਰਨ ਹੜ੍ਹ ’ਚ ਫਸੇ 200 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ, ਜਦਕਿ 7000 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਜਾਮਨਗਰ ਵਿਚ ਨੈਸ਼ਨਲ ਹਾਈਵੇਅ ਤੋਂ ਇਲਾਵਾ ਸੌਰਾਸ਼ਟਰ ਖੇਤਰ ਦੇ ਰਾਜਕੋਟ, ਜਾਮਨਗਰ ਅਤੇ ਜੂਨਾਗੜ੍ਹ ਜ਼ਿਲ੍ਹਿਆਂ ਤੋਂ ਲੰਘਣ ਵਾਲੇ 18 ਹਾਈਵੇਅ ਬੰਦ ਕਰ ਦਿੱਤੇ ਗਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਮੀਂਹ ਕਾਰਨ ਕਈ ਪਿੰਡਾਂ ਦਾ ਸੰਪਰਕ ਸੜਕਾਂ ਤੋਂ ਟੁੱਟ ਗਿਆ ਹੈ। ਫੋਕਲ ਨਦੀ ’ਤੇ ਬਣਿਆ ਹੋਇਆ ਪੁਲ ਡਿੱਗ ਗਿਆ। 

ਇਹ ਵੀ ਪੜ੍ਹੋ : ਮਹਾਰਾਸ਼ਟਰ : ਨਦੀ ’ਚ ਕਿਸ਼ਤੀ ਪਲਟਣ ਨਾਲ 11 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ, ਤਿੰਨ ਲਾਸ਼ਾਂ ਬਰਾਮਦ

 

PunjabKesari

ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭੁਪਿੰਦਰ ਪਟੇਲ ਰਾਜਕੋਟ ਅਤੇ ਜਾਮਨਗਰ ਜ਼ਿਲ੍ਹੇ ਦਾ ਦੌਰਾ ਕਰ ਹਾਲਾਤ ਦਾ ਜਾਇਜ਼ਾ ਲੈਣਗੇ। ਅਧਿਕਾਰੀਆਂ ਮੁਤਾਬਕ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਦੋਹਾਂ ਜ਼ਿਲ੍ਹਿਆਂ ’ਚ ਰਾਸ਼ਟਰੀ ਆਫ਼ਤ ਮੋਚਲ ਬਲ (ਐੱਨ. ਡੀ. ਆਰ. ਐੱਫ.) ਅਤੇ ਸੂਬਾਈ ਆਫ਼ਤ ਮੋਚਨ ਬਲ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਵਲੋਂ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕੰਮਾਂ ’ਚ ਮਦਦ ਲਈ ਭਾਰਤੀ ਹਵਾਈ ਫ਼ੌਜ, ਜਲ ਸੈਨਾ ਨੂੰ ਬੁਲਾਇਆ ਗਿਆ ਹੈ। ਤਾਜ਼ਾ ਬੁਲੇਟਿਨ ਮੁਤਾਬਕ 24 ਘੰਟਿਆਂ ਦੌਰਾਨ ਸੂਬੇ ਵਿਚ ਸਭ  ਤੋਂ ਵੱਧ 516 ਮਿਲੀਮੀਟਰ ਮੀਂਹ ਪਿਆ। 

ਇਹ ਵੀ ਪੜ੍ਹੋ : ਓਡੀਸ਼ਾ ’ਚ ਪਟੜੀ ਤੋਂ ਉਤਰੀ ਮਾਲਗੱਡੀ ਦੇ 6 ਡੱਬੇ ਨਦੀ ’ਚ ਡਿੱਗਣ ਕਾਰਨ ਕਈ ਟਨ ਕਣਕ ਹੋਈ ਖ਼ਰਾਬ (ਤਸਵੀਰਾਂ)

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇੇ ਹੈਲੀਕਾਪਟਰਾਂ ਨੇ ਜਾਮਨਗਰ ਜ਼ਿਲ੍ਹੇ ਦੀਆਂ ਕਈ ਥਾਵਾਂ ’ਚ ਫਸੇ 22 ਲੋਕਾਂ ਨੂੰ ਬਚਾਇਆ। ਜ਼ਿਲ੍ਹੇ ’ਚ ਕੁੱਲ 150 ਲੋਕਾਂ ਨੂੰ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਹਵਾਈ ਫ਼ੌਜ ਨੇ ਰਾਜਕੋਟ ’ਚ ਵੀ 7 ਪਿੰਡ ਵਾਸੀਆਂ ਨੂੰ ਬਚਾਇਆ ਜਦਕਿ ਜ਼ਿਲ੍ਹੇ ਵਿਚ ਕੁੱਲ 56 ਲੋਕਾਂ ਨੂੰ ਬਚਾਇਆ ਗਿਆ। ਰਾਜਕੋਟ ਦੇ ਜ਼ਿਲ੍ਹਾ ਅਧਿਕਾਰੀ ਅਰੁਣ ਮਹੇਸ਼ ਬਾਬੂ ਨੇ ਕਿਹਾ ਕਿ ਜਲ ਸੈਨਾ ਦੀ ਇਕ ਟੀਮ ਸੋਮਵਾਰ ਨੂੰ ਰਾਜਕੋਟ ਵਿਚ ਪਾਣੀ ਦੇ ਤੇਜ਼ ਵਹਾਅ ’ਚ ਕਾਰ ਵਹਿ ਜਾਣ ਮਗਰੋਂ ਲਾਪਤਾ ਹੋਏ 2 ਲੋਕਾਂ ਦੀ ਭਾਲ ਕਰ ਰਹੀ ਹੈ। 

ਇਹ ਵੀ ਪੜ੍ਹੋ : ਕਸ਼ਮੀਰੀ ਬੀਬੀਆਂ ਦੇ ਹੌਂਸਲਿਆਂ ਦੀ ਦਾਸਤਾਨ, ਚੁਣੌਤੀਆਂ ਨੂੰ ਪਾਰ ਕਰ ਹਾਸਲ ਕੀਤੇ ਵੱਡੇ ਮੁਕਾਮ

PunjabKesari


author

Tanu

Content Editor

Related News