ਮਨਰੇਗਾ ਘਪਲੇ ਨਾਲ ਸਬੰਧਤ ਦੂਜੇ ਮਾਮਲੇ ’ਚ ਗੁਜਰਾਤ ਦੇ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ

Sunday, Jun 01, 2025 - 08:17 PM (IST)

ਮਨਰੇਗਾ ਘਪਲੇ ਨਾਲ ਸਬੰਧਤ ਦੂਜੇ ਮਾਮਲੇ ’ਚ ਗੁਜਰਾਤ ਦੇ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ

ਦਾਹੋਦ, (ਭਾਸ਼ਾ)- ਗੁਜਰਾਤ ਦੇ ਪੰਚਾਇਤ ਤੇ ਖੇਤੀਬਾੜੀ ਰਾਜ ਮੰਤਰੀ ਬਚੂਭਾਈ ਦੇ ਪੁੱਤਰ ਬਲਵੰਤ ਨੂੰ ਐਤਵਾਰ ਮਨਰੇਗਾ ਨਾਲ ਸਬੰਧਤ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ।
ਉਸ ਨੂੰ ਕੁਝ ਦਿਨ ਪਹਿਲਾਂ ਮਨਰੇਗਾ ਕੰਮਾਂ ਨਾਲ ਸਬੰਧਤ ਇਕ ਵੱਖਰੇ ਮਾਮਲੇ ’ਚ ਜ਼ਮਾਨਤ ਮਿਲੀ ਸੀ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ।

ਬਲਵੰਤ ਅਤੇ ਉਸ ਦੇ ਭਰਾ ਕਿਰਨ ਨੂੰ ਅਪ੍ਰੈਲ ’ਚ ਉਨ੍ਹਾਂ ਵਿਰੁੱਧ ਦਰਜ ਪਹਿਲੀ ਐੱਫ. ਆਈ. ਆਰ. ਦੇ ਮਾਮਲੇ ’ਚ 29 ਮਈ ਨੂੰ ਜ਼ਮਾਨਤ ਦਿੱਤੀ ਗਈ ਸੀ। ਡਿਪਟੀ ਸੁਪਰਡੈਂਟ ਆਫ਼ ਪੁਲਸ ਜਗਦੀਸ਼ ਸਿੰਘ ਭੰਡਾਰੀ ਨੇ ਕਿਹਾ ਕਿ ਬਲਵੰਤ ਨੂੰ ਐਤਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਾਹੋਦ ‘ਬੀ’ ਡਿਵੀਜ਼ਨ ਦੀ ਪੁਲਸ ਸ ਨੇ ਸ਼ਨੀਵਾਰ ਉਸ ਵਿਰੁੱਧ ਨਵੀਂ ਐੱਫ. ਆਈ. ਆਰ. ਦਰਜ ਕੀਤੀ ਸੀ।

31 ਮਈ ਨੂੰ ਦਰਜ ਕੀਤੀ ਗਈ ਐੱਫ. ਆਈ. ਆਰ. ਅਨੁਸਾਰ ਬਲਵੰਤ ਦੀ ਕੰਪਨੀ ਨੂੰ ਦਾਹੋਦ ਜ਼ਿਲੇ ਦੇ ਧਨਪੁਰ ਕਸਬੇ ਦੇ ਭਾਨਪੁਰ ਪਿੰਡ ’ਚ ਮਨਰੇਗਾ ਅਧੀਨ ਅਲਾਟ ਕੀਤੇ ਕੰਮ ਨੂੰ ਪੂਰਾ ਕੀਤੇ ਬਿਨਾਂ 2022-23 ’ਚ 33.86 ਲੱਖ ਰੁਪਏ ਦੀ ਅਦਾਇਗੀ ਹੋਈ ਸੀ।

ਅਪ੍ਰੈਲ ਤੋਂ ਬਾਅਦ ਦਾਹੋਦ ਪੁਲਸ ਵੱਲੋਂ ਦਰਜ ਕੀਤੀ ਗਈ ਇਹ ਤੀਜੀ ਐੱਫ. ਆਈ. ਆਰ. ਹੈ। ਉਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਵੱਖ-ਵੱਖ ਏਜੰਸੀਆਂ ਨੂੰ ਭੁਗਤਾਨ ਕਰ ਦਿੱਤਾ ਗਿਆ ਭਾਵੇਂ ਉਨ੍ਹਾਂ ਨੇ ਉਹ ਸਮੱਗਰੀ ਸਪਲਾਈ ਨਹੀਂ ਕੀਤੀ ਸੀ ਜਿਸ ਲਈ ਉਨ੍ਹਾਂ ਨੂੰ ਮਨਰੇਗਾ ਅਧੀਨ ਠੇਕੇ ਦਿੱਤੇ ਗਏ ਸਨ।


author

Rakesh

Content Editor

Related News