ਗੁਜਰਾਤ ਸਰਕਾਰ ਫਸਾਦੀਆਂ ਤੋਂ ਨੁਕਸਾਨ ਦੀ ਕਰਾਏਗੀ ਭਰਪਾਈ

01/03/2020 11:13:45 AM

ਵਡੋਦਰਾ-ਗੁਜਰਾਤ ਦੇ ਵਡੋਦਰਾ ਦੇ ਹਾਥੀਖਾਨਾ 'ਚ ਪਿਛਲੇ ਮਹੀਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਪੁਲਸ ਦੀਆਂ ਗੱਡੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਫਸਾਦੀਆਂ ਤੋਂ ਕਰਵਾਈ ਜਾਵੇਗੀ। ਵਡੋਦਰਾ ਦੇ ਪੁਲਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਕਿਹਾ ਕਿ ਪੁਲਸ ਨੇ 20 ਦਸੰਬਰ ਨੂੰ ਪੱਥਰਬਾਜ਼ੀ 'ਚ ਪੁਲਸ ਗੱਡੀਆਂ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਇਆ ਹੈ ਅਤੇ ਇਹ 40 ਹਜ਼ਾਰ ਰੁਪਏ ਦੇ ਕਰੀਬ ਹੋਇਆ ਹੈ। ਪੁਲਸ ਫਸਾਦੀਆਂ ਤੋਂ ਇਹ ਪੈਸੇ ਭਰਵਾਉਣ ਲਈ ਅਰਜ਼ੀਆਂ ਲੈ ਕੇ ਅਦਾਲਤ ’ਚ ਜਾਵੇਗੀ। 

ਗਹਿਲੋਤ ਅਨੁਸਾਰ ਸੁਪਰੀਮ ਕੋਰਟ ਨੇ ਸਾਲ 2018 'ਚ ਇਕ ਹੁਕਮ ਦਿੱਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਕੋਡਨ ਗਲੋਰ ਫਿਲਮ ਸੋਸਾਇਟੀ ਹਿੰਸਾ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦਾਂ ਨੂੰ ਹੋਏ ਨੁਕਸਾਨ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਇਹ ਵੀ ਤੈਅ ਹੋਵੇ ਕਿ ਮੁਆਵਜ਼ਾ ਕਿਵੇਂ ਲਿਆ ਜਾਵੇਗਾ। ਅਸੀਂ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਅਮਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਹੁਕਮ ਨਾਲ ਸੂਰਤ ਪੁਲਸ ਨੂੰ ਫਸਾਦੀਆਂ ਤੋਂ ਮੁਆਵਜ਼ਾ ਵਸੂਲਣ 'ਚ ਮਦਦ ਮਿਲੀ ਹੈ।


Iqbalkaur

Content Editor

Related News