ਬੇਖ਼ੌਫ ਲੁਟੇਰੇ ਕੋਰੀਅਰ ਕੰਪਨੀ ਦੇ ਡਿਲੀਵਰੀ ਵੈਨ ਤੋਂ 3.88 ਕਰੋੜ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ

Saturday, Feb 18, 2023 - 02:08 PM (IST)

ਬੇਖ਼ੌਫ ਲੁਟੇਰੇ ਕੋਰੀਅਰ ਕੰਪਨੀ ਦੇ ਡਿਲੀਵਰੀ ਵੈਨ ਤੋਂ 3.88 ਕਰੋੜ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ

ਸੁਰੇਂਦਰਨਗਰ- ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ 'ਚ ਲੁਟੇਰਿਆਂ ਦੇ ਇਕ ਗਿਰੋਹ ਨੇ ਕੋਰੀਅਰ ਕੰਪਨੀ ਦੇ ਡਿਲੀਵਰੀ ਵੈਨ ਤੋਂ 3.88 ਕਰੋੜ ਰੁਪਏ ਮੁੱਲ ਦੇ ਚਾਂਦੀ ਦੇ ਗਹਿਣਿਆਂ ਸਮੇਤ ਹੋਰ ਗਹਿਣੇ ਲੁੱਟ ਲਏ। ਪੁਲਸ ਅਧਿਕਾਰੀ ਹਰੇਸ਼ ਦੁਧਤ ਨੇ ਦੱਸਿਆ ਕਿ ਲੁਟੇਰੇ ਸ਼ੁੱਕਰਵਾਰ ਦੇਰ ਰਾਤ 3 ਕਾਰਾਂ 'ਚ ਸਵਾਰ ਹੋ ਕੇ ਆਏ ਅਤੇ ਰਾਜਕੋਟ-ਅਹਿਮਦਾਬਾਦ ਹਾਈਵੇਅ 'ਤੇ ਸਾਇਲਾ ਕਸਬੇ ਕੋਲ ਵੈਨ ਰੋਕ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। 

ਹਮਲਾਵਰ ਵੈਨ ਤੋਂ 3.88 ਕਰੋੜ ਰੁਪਏ ਦੇ ਗਹਿਣੇ ਲੁੱਟਣ ਮਗਰੋਂ ਫਰਾਰ ਹੋ ਗਏ। ਮੁਲਜ਼ਮਾਂ ਨੂੰ ਫੜਨ ਲਈ 15 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉੱਥੇ ਹੀ ਰਾਜਕੋਟ ਸਥਿਤ ਕੋਰੀਅਰ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗਹਿਣਿਆਂ ਦੀ ਖੇਪ ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਲਿਜਾਇਆ ਜਾ ਰਿਹਾ ਸੀ, ਜਿੱਥੋਂ ਉਸ ਨੂੰ ਦੇਸ਼ ਦੇ ਹੋਰ ਹਿੱਸਿਆਂ 'ਚ ਭੇਜਿਆ ਜਾਣਾ ਸੀ। 

ਕੋਰੀਅਰ ਕੰਪਨੀ ਦੇ ਮੈਨੇਜਰ ਪਿੰਟੂ ਸਿੰਘ ਨੇ ਦੱਸਿਆ ਕਿ ਸਾਡੀ ਵੈਨ ਹਰ ਦਿਨ ਰਾਜਕੋਟ ਤੋਂ ਅਹਿਮਦਾਬਾਦ ਹਵਾਈ ਅੱਡੇ 'ਤੇ ਕੀਮਤੀ ਸਾਮਾਨ ਪਹੁੰਚਾਉਂਦੀ ਹੈ। ਸ਼ੁੱਕਰਵਾਰ ਦੇਰ ਰਾਤ ਵੈਨ ਚਾਲਕ ਨੇ ਸਾਨੂੰ ਕਿਸੇ ਹੋਰ ਦੇ ਮੋਬਾਇਲ ਤੋਂ ਫੋਨ ਕਰ ਕੇ ਦੱਸਿਆ ਕਿ ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਕੇ ਗਹਿਣੇ ਦੇ ਪਾਰਸਲ ਲੁੱਟ ਲਏ ਹਨ। ਪਾਰਸਲ ਲੱਗਭਗ 50 ਕਾਰੋਬਾਰੀਆਂ ਅਤੇ ਜਵੈਲਰਜ਼ ਦੇ ਸਨ।


author

Tanu

Content Editor

Related News