ਗੁਜਰਾਤ : ਕੱਛ ''ਚ ਇਕ ਮਕਾਨ ਤੋਂ ਮਿਲੀਆਂ ਪਤੀ-ਪਤਨੀ ਦੀਆਂ ਸੜੀਆਂ ਹੋਈਆਂ ਲਾਸ਼ਾਂ

Thursday, Sep 10, 2020 - 02:59 PM (IST)

ਗੁਜਰਾਤ : ਕੱਛ ''ਚ ਇਕ ਮਕਾਨ ਤੋਂ ਮਿਲੀਆਂ ਪਤੀ-ਪਤਨੀ ਦੀਆਂ ਸੜੀਆਂ ਹੋਈਆਂ ਲਾਸ਼ਾਂ

ਗਾਂਧੀਧਾਮ- ਗੁਜਰਾਤ 'ਚ ਕੱਛ ਜ਼ਿਲ੍ਹੇ ਦੇ ਅੰਜਾਰ ਖੇਤਰ 'ਚ ਇਕ ਮਕਾਨ ਤੋਂ ਇਕ ਜੋੜੇ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਸਥਾਨਕ ਲੋਕਾਂ ਦੀ ਸੂਚਨਾ 'ਤੇ ਮੇਘਪਰ ਬੋਰੀਚੀ ਇਲਾਕੇ ਦੀ ਸ਼੍ਰੀ ਜੀ ਵਿਲਾਸ ਸੋਸਾਇਟੀ ਵਾਸੀ ਅਲਪੇਸ਼ਭਾਈ ਨਾ. ਬਾਂਡਭੀਆ (20) ਅਤੇ ਉਸ ਦੀ ਪਤਨੀ ਸ਼ੋਭਨਾਬੇਨ (22) ਦੀਆਂ ਸੜੀਆਂ ਹੋਈਆਂ ਲਾਸ਼ਾਂ ਉਨ੍ਹਾਂ ਦੇ ਘਰ 'ਚ ਪਈਆਂ ਮਿਲੀਆਂ।

ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਪੁਲਸ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੂਬੇ ਦੇ ਸੂਰਤ ਸ਼ਹਿਰ 'ਚ ਉਮਰਾ ਖੇਤਰ ਦੇ ਮਗਦੱਲਾ ਇਲਾਕੇ 'ਚ 6 ਸਤੰਬਰ ਨੂੰ ਇਕ ਕੁੜੀ ਦੀ ਸੜੀ ਹੋਈ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ ਗਈ ਸੀ।


author

DIsha

Content Editor

Related News