ਗੁਜਰਾਤ ਹਾਈ ਕੋਰਟ ਨੇ ਰੇਪ ਪੀੜਤਾ 12 ਸਾਲਾ ਕੁੜੀ ਨੂੰ 27 ਹਫ਼ਤਿਆਂ ਵਿਚ ਗਰਭਪਾਤ ਦੀ ਮਿਲੀ ਮਨਜ਼ੂਰੀ
Wednesday, Sep 06, 2023 - 05:58 PM (IST)
![ਗੁਜਰਾਤ ਹਾਈ ਕੋਰਟ ਨੇ ਰੇਪ ਪੀੜਤਾ 12 ਸਾਲਾ ਕੁੜੀ ਨੂੰ 27 ਹਫ਼ਤਿਆਂ ਵਿਚ ਗਰਭਪਾਤ ਦੀ ਮਿਲੀ ਮਨਜ਼ੂਰੀ](https://static.jagbani.com/multimedia/2023_9image_11_23_022939251court.jpg)
ਅਹਿਮਦਾਬਾਦ (ਭਾਸ਼ਾ)- ਗੁਜਰਾਤ ਹਾਈ ਕੋਰਟ ਨੇ 12 ਸਾਲਾ ਉਸ ਕੁੜੀ ਨੂੰ ਕਰੀਬ 27 ਹਫ਼ਤਿਆਂ ਵਿਚ ਗਰਭਪਾਤ ਕਰਨ ਦੀ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਨਾਲ ਉਸ ਦੇ ਪਿਤਾ ਨੇ ਜਬਰ ਜ਼ਿਨਾਹ ਕੀਤਾ ਸੀ। ਜੱਜ ਸਮੀਰ ਦਵੇ ਨੇ ਵਡੋਦਰਾ ਸਥਿਤ ਸਰ ਸਯਾਜੀਰਾਵ ਗਾਇਕਵਾੜ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਲੋਂ ਸੌਂਪੀ ਗਈ ਰਿਪੋਰਟ 'ਤੇ ਗੌਰ ਕੀਤਾ, ਜਿਨ੍ਹਾਂ ਨੇ ਡਾਕਟਰਾਂ ਦੇ ਇਕ ਪੈਨਲ ਤੋਂ ਪੀੜਤਾ ਦੀ ਮੈਡੀਕਲ ਜਾਂਚ ਕਰਵਾਉਣ ਦਾ 4 ਸਤੰਬਰ ਨੂੰ ਨਿਰਦੇਸ਼ ਦਿੱਤਾ ਸੀ। ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ,''ਪਟੀਸ਼ਨ ਮਨਜ਼ੂਰ ਕੀਤੀ ਜਾਂਦੀ ਹੈ। ਪ੍ਰਤੀਵਾਦੀ ਸੰਖਿਆ 3 ਨੂੰ ਪੀੜਤਾ ਦੀ ਗਰਭ ਅਵਸਥਾ ਅੱਜ ਤੋਂ ਇਕ ਹਫ਼ਤੇ ਦੀ ਮਿਆਦ ਅੰਦਰ ਖ਼ਤਮ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।''
ਅਦਾਲਤ ਨੇ ਕਿਹਾ ਕਿ ਰਿਪੋਰਟ ਅਨੁਸਾਰ, ਭਰੂਣ ਕਰੀਬ 27 ਹਫ਼ਤਿਆਂ ਦਾ ਹੈ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਪੀੜਤਾ ਨੂੰ 2.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਨਿਰਦੇਸ਼ ਦਿੱਤਾ, ਜਿਸ 'ਚੋਂ 50 ਹਜ਼ਾਰ ਰੁਪਏ ਤੁਰੰਤ ਅਦਾ ਕੀਤੇ ਜਾਣ ਅਤੇ ਬਾਕੀ 2 ਲੱਖ ਰੁਪਏ ਉਸ ਦੇ ਨਾਮ 'ਤੇ ਬੈਂਕ 'ਚ ਜਮ੍ਹਾ ਕੀਤੇ ਜਾਣ ਅਤੇ ਰਕਮ ਜਮ੍ਹਾ 'ਤੇ ਮਿਲਣ ਵਾਲਾ ਵਿਆਜ਼ ਉਸ ਦੇ 21 ਸਾਲ ਦੀ ਉਮਰ ਦੇ ਹੋਣ ਤੱਕ ਦਿੱਤੇ ਜਾਣ। ਅਦਾਲਤ ਨੇ ਹਸਪਤਾਲ ਨੂੰ ਭਰੂਣ ਦਾ ਡੀ.ਐੱਨ.ਏ. ਸੁਰੱਖਿਅਤ ਰੱਖਣ ਦਾ ਵੀ ਨਿਰਦੇਸ਼ ਦਿੱਤਾ, ਜਿਵੇਂ ਕਿ ਪਟੀਸ਼ਨਕਰਤਾ ਨੇ ਅਪੀਲ ਕੀਤੀ ਸੀ। ਡੇਡਿਆਪਾਡਾ ਸਥਿਤ ਸੰਬੰਧਤ ਪੁਲਸ ਥਾਣੇ ਨੂੰ ਪੀੜਤਾ ਦਾ ਗਰਭਪਾਤ ਕਰਵਾਉਣ ਲਈ ਵਡੋਦਰਾ ਸਥਿਤ ਹਸਪਤਾਲ ਲਿਜਾਉਣ ਦਾ ਨਿਰਦੇਸ਼ ਦਿੱਤਾ ਗਿਆ। ਪੀੜਤਾ ਦੀ ਮਾਂ ਨੇ ਹਾਈ ਕੋਰਟ ਦਾ ਰੁਖ ਕਰ ਕੇ ਆਪਣੀ ਧੀ ਦਾ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਇਸ ਤੋਂ 2 ਦਿਨ ਪਹਿਲਾਂ ਨਰਮਦਾ ਜ਼ਿਲ੍ਹਾ ਪੁਲਸ ਨੇ ਪੀੜਤਾ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8