CBSE ਤੋਂ ਬਾਅਦ ਹੁਣ ਗੁਜਰਾਤ ਬੋਰਡ ਨੇ ਵੀ ਰੱਦ ਕੀਤੀ 12ਵੀਂ ਦੀ ਪ੍ਰੀਖਿਆ

Wednesday, Jun 02, 2021 - 03:20 PM (IST)

CBSE ਤੋਂ ਬਾਅਦ ਹੁਣ ਗੁਜਰਾਤ ਬੋਰਡ ਨੇ ਵੀ ਰੱਦ ਕੀਤੀ 12ਵੀਂ ਦੀ ਪ੍ਰੀਖਿਆ

ਗਾਂਧੀਨਗਰ- ਗੁਜਰਾਤ ਸਰਕਾਰ ਨੇ ਸਟੇਟ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਦੀ ਇਕ ਜੁਲਾਈ ਨੂੰ ਹੋਣ ਵਾਲੀ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਸੂਬੇ ਦੇ ਸਿੱਖਿਆ ਮੰਤਰੀ ਭੂਪੇਂਦਰ ਸਿੰਘ ਚੂੜਾਸਮਾ ਨੇ ਰਾਜ ਮੰਤਰੀ ਮੰਡਲ ਦੀ ਬੈਠਕ 'ਚ ਬੁੱਧਵਾਰ ਨੂੰ ਹੋਏ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਆਯੋਜਨ ਬਾਰੇ ਬਾਅਦ 'ਚ ਕੋਈ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ : CBSE 12ਵੀਂ ਦੀ ਪ੍ਰੀਖਿਆ ਰੱਦ, PM ਮੋਦੀ ਦੀ ਬੈਠਕ 'ਚ ਲਿਆ ਗਿਆ ਇਹ ਵੱਡਾ ਫੈਸਲਾ

ਦੱਸਣਯੋਗ ਹੈ ਕਿ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ 'ਤੇ ਰੋਕ ਲਈ ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਬੋਰਡ ਨੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। 25 ਮਈ ਨੂੰ 12ਵੀਂ ਜਮਾਤ ਦੀ ਗੁਜਰਾਤ ਬੋਰਡ ਦੀਆਂ ਪ੍ਰੀਖਿਆਵਾਂ ਦੇ ਆਯੋਜਨ ਦਾ ਐਲਾਨ ਕੀਤਾ ਗਿਆ ਸੀ। ਮੰਗਲਵਾਰ ਨੂੰ ਇਸ ਦੇ ਪ੍ਰੋਗਰਾਮ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਸੂਬੇ 'ਚ 12ਵੀਂ ਵਿਗਿਆਨ ਫੈਕਲਟੀ ਦੇ ਕਰੀਬ 14000 ਅਤੇ ਆਮ ਫੈਕਲਟੀ ਦੇ 54300 ਵਿਦਿਆਰਥੀਆਂ ਸਮੇਤ ਕੁੱਲ 683000 ਵਿਦਿਆਰਥੀ ਇਸ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਸਨ।


author

DIsha

Content Editor

Related News