ਗੁਜਰਾਤ ਚੋਣਾਂ: PM ਮੋਦੀ ਦੀ 100 ਸਾਲਾ ਮਾਂ ਨੇ ਗਾਂਧੀਨਗਰ ’ਚ ਪਾਈ ਵੋਟ

12/05/2022 1:57:09 PM

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਗੁਜਰਾਤ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ’ਚ ਗਾਂਧੀਨਗਰ ਨੇੜੇ ਰਾਏਸਨ ਪਿੰਡ ’ਚ ਸੋਮਵਾਰ ਨੂੰ ਵੋਟ ਪਾਈ। ਜੂਨ ਮਹੀਨੇ ’ਚ 100 ਸਾਲ ਦੀ ਹੋਈ ਹੀਰਾਬਾ ਆਪਣੇ ਛੋਟੇ ਪੁੱਤਰ ਪੰਕਜ ਮੋਦੀ ਨਾਲ ਗਾਂਧੀਨਗਰ ਦੇ ਰਾਏਸਨ ਪਿੰਡ ’ਚ ਰਹਿੰਦੀ ਹੈ। ਪੰਕਜ ਮੋਦੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਉਹ ਵ੍ਹੀਲਚੇਅਰ ’ਤੇ ਵੋਟਿੰਗ ਕੇਂਦਰ ਪਹੁੰਚੀ ਅਤੇ ਵੋਟ ਪਾਈ।

ਇਹ ਵੀ ਪੜ੍ਹੋ- ਗੁਜਰਾਤ ਚੋਣਾਂ: PM ਮੋਦੀ ਦੀ ਨੌਜਵਾਨ ਵੋਟਰਾਂ ਨੂੰ ਅਪੀਲ, ਵੋਟ ਜ਼ਰੂਰ ਪਾਓ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੀ ਮਾਂ ਨਾਲ ਉਨ੍ਹਾਂ ਦੇ ਘਰ ’ਚ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ। ਪ੍ਰਧਾਨ ਮੰਤਰੀ ਮੋਦੀ ਵੀ ਸੋਮਵਾਰ ਨੂੰ ਅਹਿਮਦਾਬਾਦ ਦੇ ਇਕ ਵੋਟਿੰਗ ਕੇਂਦਰ ਵਿਚ ਵੋਟ ਪਾਉਣ ਗਏ ਅਤੇ ਕਿਹਾ ਕਿ ਸੂਬੇ ਦੇ ਲੋਕ ਸੁਣਦੇ ਸਾਰਿਆਂ ਦੀ ਹੈ ਪਰ ਜੋ ਸੱਚ ਹੈ, ਉਸ ਨੂੰ ਸਵੀਕਾਰ ਕਰਨਾ ਉਨ੍ਹਾਂ ਦਾ ਸੁਭਾਅ ਦਾ ਹੈ। ਦੱਸ ਦੇਈਏ ਕਿ ਗੁਜਰਾਤ ਵਿਧਾਨ ਸਭਾ ਦੀਆਂ 182 ਸੀਟਾਂ ’ਚੋਂ 93 ਸੀਟਾਂ ’ਤੇ ਅੱਜ ਦੂਜੇ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ- ਅਹਿਮਦਾਬਾਦ ਦੇ ਪੋਲਿੰਗ ਬੂਥ 'ਤੇ ਲਾਈਨ 'ਚ ਲੱਗ ਕੇ ਵੋਟ ਪਾਉਣ ਪਹੁੰਚੇ PM Modi

PunjabKesari


Tanu

Content Editor

Related News