ਗੁਜਰਾਤ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਹਰ ਬੂਥ ''ਤੇ ਭਾਜਪਾ ਨੂੰ ਜਿਤਾਉਣ ਦੀ ਕੀਤੀ ਅਪੀਲ

Sunday, Nov 20, 2022 - 02:35 PM (IST)

ਵੇਰਾਵਲ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗਿਰ ਸੋਮਨਾਥ ਜ਼ਿਲ੍ਹੇ ਦੇ ਲੋਕਾਂ ਨੂੰ ਸਾਰੇ ਵੋਟਿੰਗ ਬੂਥ 'ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜਿਤਾਉਣ ਦੀ ਅਪੀਲ ਕੀਤੀ। ਪ੍ਰਸਿੱਧ ਸੋਮਨਾਥ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਵੇਰਾਵਲ ਸ਼ਹਿਰ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਕਰਨ ਅਤੇ ਵੋਟਿੰਗ ਦੇ ਪਿਛਲੇ ਸਾਰੇ ਰਿਕਾਰਡ ਤੋੜਨ ਦੀ ਵੀ ਅਪੀਲ ਕੀਤੀ। ਉਹ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਭਾਜਪਾ ਦੇ 4 ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ।

ਗੁਜਰਾਤ 'ਚ 2 ਪੜਾਵਾਂ 'ਚ ਇਕ ਅਤੇ 5 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ। ਉਨ੍ਹਾਂ ਕਿਹਾ,''ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਯਕੀਨੀ ਕਰੋ ਕਿ ਭਾਜਪਾ ਇੱਥੇ ਹਰੇਕ ਬੂਥ 'ਤੇ ਜਿੱਤੇ। ਕੀ ਤੁਸੀਂ ਮੇਰੇ ਲਈ ਇਹ ਕਰੋਗੇ? ਇਸ ਵਾਰ, ਮੇਰਾ ਧਿਆਨ ਸਾਰੇ ਵੋਟਿੰਗ ਬੂਥ 'ਤੇ ਜਿੱਤ ਦਰਜ ਕਰਨ 'ਤੇ ਕੇਂਦਰਿਤ ਹੈ। ਜੇਕਰ ਤੁਸੀਂ ਇਸ ਨੂੰ ਹਾਸਲ ਕਰਨ 'ਚ ਮੇਰੀ ਮਦਦ ਕਰਦੇ ਹਨ ਤਾਂ ਇਹ 4 ਭਾਜਪਾ ਉਮੀਦਵਾਰ ਆਪਣੇ ਆਪ ਹੀ ਵਿਧਾਨ ਸਭਾ ਪਹੁੰਚ ਜਾਣਗੇ।'' ਗੁਜਰਾਤ 'ਚ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ 'ਚੋਂ 89 ਸੀਟਾਂ 'ਤੇ ਇਕ ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ ਬਾਕੀ 93 ਸੀਟ 'ਤੇ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News