ਕੋਰੋਨਾ ਮਰੀਜ਼ ਨੇ ਵੀਡੀਓ ਰਾਹੀਂ ਖੋਲ੍ਹੀ ਹਸਪਤਾਲ ਦੀ ਪੋਲ, ਬੋਲਿਆ- ਮੈਨੂੰ ਲੈ ਜਾਓ, ਨਹੀਂ ਤਾਂ ਮਰ ਜਾਵਾਂਗਾ

07/23/2020 1:30:15 PM

ਗੁਜਰਾਤ- ਗੁਜਰਾਤ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਗੁਜਰਾਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਯਾਨੀ ਕੋਵਿਡ-19 ਇਨਫੈਕਸ਼ਨ ਨਾਲ ਹੋਰ 28 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 2229 ਹੋ ਗਿਆ ਹੈ। ਇਸ ਦੇ 1020 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 51486 'ਤੇ ਪਹੁੰਚ ਗਈ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਕੋਰੋਨਾ ਦੇ ਇਲਾਜ ਲਈ ਦਾਖ਼ਲ ਇਕ ਮਰੀਜ਼ ਗੁਜਰਾਤ ਸਰਕਾਰ ਅਤੇ ਸੂਰਤ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਕੋਵਿਡ-19 ਹਸਪਤਾਲਾਂ 'ਚ ਕੀਤੇ ਗਏ ਇੰਤਜ਼ਾਮਾਂ ਦੀ ਬਦਹਾਲੀ ਦੀ ਪੋਲ ਖੋਲ੍ਹਦੇ ਹੋਏ ਦਿਖਾਈ ਦੇ ਰਿਹਾ ਹੈ। 

ਇਸ ਵੀਡੀਓ 'ਚ ਕੋਰੋਨਾ ਪਾਜ਼ੇਟਿਵ ਕਾਰਨ ਇਲਾਜ ਕਰਵਾ ਰਹੇ ਹੰਸਮੁਖ ਵਾਘਮਸੀ ਨਾਂ ਦਾ ਸ਼ਖਸ ਰੋਂਦੇ ਹੋਏ ਗੁਹਾਰ ਲਗਾਉਂਦਾਹੋਇਆ ਦਿਖਾਈ ਦੇ ਰਿਹਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਇੱਥੋਂ ਲੈ ਜਾਓ, ਨਹੀਂ ਤਾਂ ਮੈਂ ਮਰ ਜਾਵਾਂਗਾ। ਮੈਂ ਸਮੀਮੇਰ ਹਸਪਤਾਲ 'ਚ ਹਾਂ। ਇੱਥੇ ਕਿਸ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਹੀ ਹੈ। ਹਸਪਤਾਲ ਨੂੰ ਜਾਣਕਾਰੀ ਦੇਣ 'ਤੇ ਉਹ ਚੰਗੇ ਫੋਟੋ ਅਤੇ ਵੀਡੀਓ ਕੱਢ ਕੇ ਚੱਲੇ ਜਾਂਦੇ ਹਨ ਅਤੇ ਚੰਗੇ ਲਾਲਚ ਦਿੱਤੇ ਜਾਂਦੇ ਹਨ। ਮੇਰਾ 3-4 ਦਿਨ ਤੋਂ ਲਗਾਤਾਰ ਖਰਾਬ ਕੰਡੀਸ਼ਨ 'ਚ ਇਲਾਜ ਚੱਲ ਰਿਹਾ ਹੈ। ਮੇਰੀ ਕੋਈ ਦੇਖਭਾਲ ਨਹੀਂ ਕਰ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਗੁਜਰਾਤ ਦੇ ਹਸਪਤਾਲਾਂ ਦੀ ਬਦਹਾਲੀ ਦੀ ਪੋਲ ਖੁੱਲ੍ਹਦੀ ਹੋਈ ਦਿਖਾਈ ਦੇ ਰਹੀ ਹੈ।


DIsha

Content Editor

Related News