ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਬੋਲੇ- ਗੂਗਲ ਵਰਗੇ ਸਨ ਨਾਰਦ

Monday, Apr 30, 2018 - 01:30 PM (IST)

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਬੋਲੇ- ਗੂਗਲ ਵਰਗੇ ਸਨ ਨਾਰਦ

ਅਹਿਮਦਾਬਾਦ— ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਕ ਪ੍ਰੋਗਰਾਮ ਦੌਰਾਨ ਗੂਗਲ ਅਤੇ ਨਾਰਦ ਦੀ ਤੁਲਨਾ ਕਰ ਦਿੱਤੀ। ਇਸ ਦੌਰਾਨ ਰੂਪਾਨੀ ਪੱਤਰਕਾਰਾਂ ਨੂੰ ਨਾਰਦ ਦੀ ਤਰ੍ਹਾਂ ਬਣਨ ਦੀ ਨਸੀਹਤ ਦਿੰਦੇ ਵੀ ਨਜ਼ਰ ਆਏ। ਮੁੱਖ ਮੰਤਰੀ ਰੂਪਾਨੀ ਨੇ ਸਪੀਚ ਦਿੰਦੇ ਹੋਏ ਨਾਰਦ ਨੂੰ ਸੱਚਾ ਪੱਤਰਕਾਰ ਦੱਸਿਆ। ਹਿੰਦੂ ਪੁਰਾਣੀਆਂ ਕਥਾਵਾਂ 'ਚ ਦੇਵਰਿਸ਼ੀ ਨਾਰਦ ਦਾ ਹਮੇਸ਼ਾ ਜ਼ਿਕਰ ਹੁੰਦਾ ਹੈ। ਅਹਿਮਦਾਬਾਦ 'ਚ ਰੂਪਾਨੀ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਨਾਰਦ ਦੀ ਤਰ੍ਹਾਂ ਅੱਜ ਦੇ ਪੱਤਰਕਾਰਾਂ ਨੂੰ ਸਿਰਫ ਖਬਰ ਦੱਸਣੀ ਚਾਹੀਦੀ ਹੈ, ਆਪਣਾ ਨਜ਼ਰੀਆ ਨਹੀਂ। ਉਨ੍ਹਾਂ ਨੇ ਕਿਹਾ ਕਿ ਦੇਵਤਾਵਾਂ ਅਤੇ ਅਸੁਰਾਂ ਦੋਹਾਂ ਨਾਲ ਚੰਗੇ ਸੰਬੰਧ ਹੋਣ ਦੇ ਬਾਵਜੂਦ ਸਿਰਫ ਮਨੁੱਖਤਾ ਦੀ ਭਲਾਈ ਦੇ ਉਦੇਸ਼ ਨਾਲ ਕਿਸੇ ਵੀ ਪੱਖ ਨੂੰ ਜਾਣਕਾਰੀ ਦਿੰਦੇ ਸਨ।
ਨਾਰਦ ਕੋਲ ਪੂਰੀ ਦੁਨੀਆ ਦੀ ਜਾਣਕਾਰੀ
ਰੂਪਾਨੀ ਨੇ ਪ੍ਰੋਗਰਾਮ ਦੌਰਾਨ ਕਿਹਾ,''ਅੱਜ ਦੇ ਸੰਦਰਭ 'ਚ ਅਸੀਂ ਨਾਰਦ ਦੀ ਤੁਲਨਾ ਗੂਗਲ ਨਾਲ ਕਰ ਸਕਦੇ ਹਾਂ, ਕਿਉਂਕਿ ਉਨ੍ਹਾਂ ਕੋਲ ਦੁਨੀਆ ਦੇ ਹਰ ਕੋਨੇ 'ਚ ਹੋ ਰਹੀ ਘਟਨਾ ਬਾਰੇ ਜਾਣਕਾਰੀ ਰਹਿੰਦੀ ਸੀ। ਉੱਥੇ ਹੀ ਨਾਰਦ ਜਾਣਕਾਰੀ ਦੇਣ 'ਚ ਸਾਵਧਾਨੀ ਵਰਤਦੇ ਹੋਏ ਇਹ ਯਕੀਨੀ ਕਰਦੇ ਸਨ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸੂਚਨਾ ਨਾਲ ਮਾਨਵ ਮਾਤਰ ਦਾ ਕਲਿਆਣ ਹੋਵੇ, ਕੋਈ ਨੁਕਸਾਨ ਨਾ ਪੁੱਜੇ।'' ਮੁੱਖ ਮੰਤਰੀ ਰੂਪਾਨੀ ਨੇ ਅੱਗੇ ਕਿਹਾ,''ਇਸ ਲਈ ਉਨ੍ਹਾਂ ਨੇ ਗਿਣਤੀ ਰਿਸ਼ੀ ਦੇ ਰੂਪ 'ਚ ਹੁੰਦੀ ਹੈ। ਇਕ ਅਜਿਹਾ ਸ਼ਖਸ, ਜੋ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹੈ। ਉਨ੍ਹਾਂ ਬਾਰੇ ਕਈ ਵਾਰ ਅਜਿਹਾ ਦਰਸਾਇਆ ਗਿਆ ਹੈ ਕਿ ਉਹ ਲੋਕਾਂ ਨਾਲ ਚੁਗਲਖੋਰੀ ਕਰਦੇ ਸਨ ਪਰ ਅਸਲ 'ਚ ਉਹ ਸਿਰਫ ਲੋਕਾਂ ਦੀ ਭਲਾਈ ਲਈ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਦੇ ਸਨ। ਮੰਦਭਾਗੀ ਸਾਡੇ ਰਿਸ਼ੀਆਂ ਦੀ ਵਿਆਖਿਆ ਕਈ ਜਗ੍ਹਾ ਉੱਚਿਤ ਤਰੀਕੇ ਨਾਲ ਨਹੀਂ ਕੀਤੀ ਗਈ। ਵਿਸ਼ਵਾਮਿੱਤਰ ਅਤੇ ਮੇਨਕਾ ਦੀ ਕਥਾ ਇਸ ਦਾ ਸਰਵਸ਼ੇਸ਼ਠ ਉਦਾਹਰਣ ਹੈ।'' ਰੂਪਾਨੀ ਨੇ ਇਸ ਕਥਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਕੱਠੇ ਆਉਣਾ ਈਸ਼ਵਰ ਨੇ ਤੈਅ ਕੀਤਾ ਸੀ ਅਤੇ ਇਸੇ ਕਾਰਨ ਸ਼ਕੁੰਤਲਾ ਦਾ ਜਨਮ ਹੋਇਆ, ਜਿਨ੍ਹਾਂ ਨੇ ਅੱਗੇ ਚੱਲ ਕੇ ਰਾਜਾ ਭਰਤ ਨੂੰ ਜਨਮ ਦਿੱਤਾ।
ਹਰ ਖਬਰ 'ਤੇ ਮੇਰੇ ਦਫ਼ਤਰ ਦੀ ਨਜ਼ਰ
ਲੋਕਤੰਤਰ 'ਚ ਮੀਡੀਆ ਦੀ ਅਹਿਮੀਅਤ ਨੂੰ ਸਵੀਕਾਰ ਕਰਦੇ ਹੋਏ ਰੂਪਾਨੀ ਨੇ ਕਿਹਾ ਕਿ ਲੋਕਤੰਤਰ 'ਚ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਹੋਣਾ ਜ਼ਰੂਰੀ ਹੈ ਅਤੇ ਮੀਡੀਆ ਇਸ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ,''ਆਮ ਤੌਰ 'ਤੇ ਇਹ ਵਹਿਮ ਹੈ ਕਿ ਰਾਜਨੇਤਾ ਮੀਡੀਆ ਨੂੰ ਪਸੰਦ ਨਹੀਂ ਕਰਦੇ ਪਰ ਇਹ ਸੱਚ ਨਹੀਂ ਹੈ। ਮੇਰਾ ਕਾਰਜਕਾਲ ਮੀਡੀਆ 'ਚ ਆਉਣ ਵਾਲੀ ਹਰ ਖਬਰ 'ਤੇ ਨਜ਼ਰ ਰੱਖਦਾ ਹੈ ਅਤੇ ਲੋੜ ਪੈਣ 'ਤੇ ਇਸ ਨੂੰ ਕਾਰਵਾਈ ਲਈ ਸੰਬੰਧਤ ਵਿਭਾਗਾਂ ਨੂੰ ਭੇਜਦਾ ਹੈ। ਇਸ ਦੇ ਨਾਲ ਹੀ ਇਹ ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਖਬਰ  ਨੂੰ ਸਹੀ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਜਾਵੇ।'' ਜੀ.ਐੱਸ.ਸੀ. ਬੈਂਕ ਆਡੀਟੋਰੀਅੱਮ 'ਚ ਇਸ ਪ੍ਰੋਗਰਾਮ ਦਾ ਆਯੋਜਨ ਗੁਜਰਾਤ 'ਚ ਕੰਮ ਕਰ ਰਹੇ ਪੱਤਰਕਾਰਾਂ ਦਾ ਸਵਾਗਤ ਕਰਨ ਲਈ ਕੀਤਾ ਗਿਆ ਸੀ। ਇਸ 'ਚ ਆਰ.ਐੱਸ.ਐੱਸ. ਪੱਛਮੀ ਖੇਤਰ ਮੁਖੀ ਡਾ. ਜਯੰਤੀ ਭਦੇਸੀਆ ਸਮੇਤ ਗੁਜਰਾਤ ਦੇ ਸੀਨੀਅਰ ਆਰ.ਐੱਸ.ਐੱਸ. ਨੇਤਾਵਾਂ ਨੇ ਹਿੱਸਾ ਲਿਆ।


Related News