ਗੁਜਰਾਤ ਦੇ ਸੀ.ਐੱਮ. ਵਿਜੇ ਰੂਪਾਨੀ ਦਾ ਅਹਿਮਦ ਪਟੇਲ 'ਤੇ ਵੱਡਾ ਦੋਸ਼
Friday, Oct 27, 2017 - 10:32 PM (IST)
ਨਵੀਂ ਦਿੱਲੀ— ਕਾਂਗਰਸ ਸੰਸਦ ਅਹਿਮਦ 'ਤੇ ਗੁਜਰਾਤ ਦੇ ਸੀ.ਐੱਮ. ਵਿਜੇ ਰੂਪਾਨੀ ਨੇ ਗੰਭੀਰ ਦੋਸ਼ ਲਗਾਏ ਹਨ। ਰੂਪਾਨੀ ਨੇ ਕਿਹਾ ਕਿ ਭਰੂਚ ਦੇ ਹਸਪਤਾਲ ਤੋਂ ਜਿਹੜੇ ਆਈ.ਐੱਸ. ਅੱਤਵਾਦੀਆਂ ਦੀ ਗ੍ਰਿਫਤਾਰੀ ਹੋਈ ਹੈ, ਅਹਿਮਦ ਪਟੇਲ ਉਸ ਹਸਪਤਾਲ ਦੇ ਟ੍ਰਸਟੀ ਰਹੇ ਹਨ। ਇਹ ਦੋਵੇਂ ਅੱਤਵਾਦੀ ਹਸਪਤਾਲ 'ਚ ਬਤੌਰ ਨਿਯਮਿਤ ਕਰਮਚਾਰੀ ਦੇ ਰੂਪ 'ਚ ਕੰਮ ਕਰ ਰਹੇ ਸੀ।
ਉਨ੍ਹਾਂ ਦੱਸਿਆ ਕਿ ਪਟੇਲ 2016 ਤਕ ਹਸਪਤਾਲ ਦੇ ਟ੍ਰਸਟੀ ਸੀ। ਵਿਜੇ ਰੂਪਾਨੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਅਹਿਮਦ ਪਟੇਲ ਦਾ ਅਸਤੀਫਾ ਮੰਗਿਆ ਹੈ।
