ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਿਲੀਪ ਪਾਰਿਖ ਦਾ ਦਿਹਾਂਤ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

10/25/2019 5:40:04 PM

ਅਹਿਮਦਾਬਾਦ— ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਿਲੀਪ ਪਾਰਿਖ ਦਾ ਲੰਬੀ ਬੀਮਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਹ ਜਾਣਕਾਰੀ ਦਿੱਤੀ। ਉਹ 82 ਸਾਲ ਸਨ। ਪਾਰਿਖ ਅਕਤੂਬਰ 1997 ਅਤੇ ਮਾਰਚ 1998 ਦਰਮਿਆਨ ਰਾਜ ਦੇ 13ਵੇਂ ਮੁੱਖ ਮੰਤਰੀ ਰਹੇ। ਉਸ ਸਮੇਂ ਉਹ ਸ਼ੰਕਰਸਿੰਘ ਵਾਘੇਲਾ ਵਲੋਂ ਗਠਿਤ ਰਾਸ਼ਟਰੀ ਜਨਤਾ ਪਾਰਟੀ (ਆਰ.ਜੇ.ਡੀ.) ਨਾਲ ਸਨ, ਜੋ ਭਾਜਪਾ ਤੋਂ ਵੱਖ ਹੋ ਕੇ ਬਣਾਈ ਗਈ ਸੀ। ਪਾਰਿਖ ਦੀ ਸਰਕਾਰ ਨੂੰ ਕਾਂਗਰਸ ਦਾ ਸਮਰਥਨ ਪ੍ਰਾਪਤ ਸੀ। ਪਾਰਿਖ ਨੇ 1990 ਦੇ ਦਹਾਕੇ ਦੇ ਮੱਧ 'ਚ ਬਤੌਰ ਭਾਜਪਾ ਵਿਧਾਇਕ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਇਕ ਉਦਯੋਗਪਤੀ ਸਨ ਅਤੇ ਗੁਜਰਾਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਵੀ ਰਹਿ ਚੁਕੇ ਹਨ।

PunjabKesariਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਿਖ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ ਅਤੇ ਕਿਹਾ ਕਿ ਉਨ੍ਹਾਂ ਨੇ ਪੂਰੇ ਸਮਰਪਣ ਨਾਲ ਗੁਜਰਾਤ ਦੀ ਜਨਤਾ ਲਈ ਕੰਮ ਕੀਤਾ। ਮੋਦੀ ਨੇ ਟਵੀਟ ਕੀਤਾ,''ਦਿਲੀ ਭਾਈ ਪਾਰਿਖ ਦੇ ਉਦਯੋਗ ਅਤੇ ਲੋਕਸੇਵਾ ਦੀ ਦੁਨੀਆ 'ਚ ਛਾਪ ਛੱਡੀ। ਉਨ੍ਹਾਂ ਨੇ ਪੂਰੇ ਸਮਰਪਣ ਨਾਲ ਗੁਜਰਾਤ ਦੀ ਜਨਤਾ ਲਈ ਕੰਮ ਕੀਤਾ।'' ਉਨ੍ਹਾਂ ਨੇ ਕਿਹਾ,''ਆਪਣੇ ਮਿਲਨਸਾਰ ਸੁਭਾਅ ਕਾਰਨ ਉਨ੍ਹਾਂ ਨੇ ਹਰ ਤਬਕੇ ਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀ ਹਮਦਰਦੀ। ਓਮ ਸ਼ਾਂਤੀ!'' 

PunjabKesariਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਵੀ ਟਵੀਟ ਕਰ ਕੇ ਮਰਹੂਮ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਰੂਪਾਨੀ ਨੇ ਕਿਹਾ,''ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਿਲੀਪ ਪਾਰਿਖ ਜੀ ਦੇ ਦਿਹਾਂਤ ਤੋਂ ਦੁਖੀ ਹਾਂ। ਮੈਂ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਮੈਂ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।'' ਵਾਘੇਲਾ 1996 'ਚ ਬਗਾਵਤ ਕਰ ਭਾਜਪਾ ਤੋਂ ਵੱਖ ਹੋ ਗਏ ਸਨ ਅਤੇ ਪਾਰਿਖ ਨੇ ਖੇਤਰੀ ਨੇਤਾ ਨਾਲ ਹੱਥ ਮਿਲਾ ਲਿਆ ਅਤੇ ਉਨ੍ਹਾਂ ਦੀ ਪਾਰਟੀ ਆਰ.ਜੇ.ਪੀ. 'ਚ ਸ਼ਾਮਲ ਹੋ ਗਏ। ਇਸ ਤੋਂ ਵਾਘੇਲਾ ਕਾਂਗਰਸ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੇ। ਇਕ ਸਾਲ ਜਦੋਂ ਮਤਭੇਦਾਂ ਕਾਰਨ ਕਾਂਗਰਸ ਨੇ ਸਮਰਥਨ ਵਾਪਸ ਲੈਣ ਦੀ ਧਮਕੀ ਦਿੱਤੀ, ਉਦੋਂ ਵਾਘੇਲਾ ਪਿੱਛੇ ਹਟ ਗਏ। ਸਮਝੌਤੇ ਦੇ ਫਾਰਮੂਲੇ ਦੇ ਅਧੀਨ ਵਾਘੇਲਾ ਦੇ ਭਰੋਸੇਯੋਗ ਪਾਰਿਖ ਨੇ ਅਕਤੂਬਰ 1997 'ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੀ ਅਤੇ ਮਾਰਚ 1998 ਤੱਕ ਉਹ ਮੁੱਖ ਮੰਤਰੀ ਅਹੁਦੇ 'ਤੇ ਰਹੇ। ਇਸ ਤੋਂ ਬਾਅਦ ਭਾਜਪਾ ਵਿਧਾਨ ਸਭਾ ਚੋਣਾਂ ਜਿੱਤ ਕੇ ਵਾਪਸ ਸੱਤਾ 'ਚ ਆਈ।


DIsha

Content Editor

Related News