ਗੁਜਰਾਤ ਬੈਂਕ ਮਾਣਹਾਨੀ ਮਾਮਲਾ, ਰਾਹੁਲ ਗਾਂਧੀ ਨੇ ਮੰਗੇ ਦਸਤਾਵੇਜ਼
Sunday, Sep 08, 2019 - 02:11 AM (IST)

ਅਹਿਮਦਾਬਾਦ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਮੈਜਿਸਟਰੇਟ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਅਹਿਮਦਾਬਾਦ ਜ਼ਿਲਾ ਸਹਿਕਾਰੀ ਬੈਂਕ ਵਲੋਂ ਉਨ੍ਹਾਂ ਖਿਲਾਫ ਦਾਇਰ ਮਾਣਹਾਨੀ ਦੇ ਮਾਮਲੇ ਦੇ ਦਸਤਾਵੇਜ਼ ਮੰਗੇ ਹਨ। ਰਾਹੁਲ ਗਾਂਧੀ ਦੇ ਵਕੀਲ ਈ. ਐੱਸ. ਚੰਪਾਨੇਰੀ ਨੇ ਮੈਜਿਸਟਰੇਟ ਐੱਨ. ਬੀ. ਮੁਨਸ਼ੀ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਦਸਤਾਵੇਜ਼ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਸੰਬੰਧੀ ਬੈਂਕ ਨੂੰ ਨੋਟਿਸ ਜਾਰੀ ਕਰ ਕੇ 11 ਅਕਤੂਬਰ ਤਕ ਜਵਾਬ ਮੰਗਿਆ ਹੈ। ਬੈਂਕ ਤੇ ਉਸ ਦੇ ਮੁਖੀ ਅਜੇ ਪਟੇਲ ਨੇ ਰਾਹੁਲ ਦੇ ਟਵੀਟ ਤੋਂ ਬਾਅਦ ਉਨ੍ਹਾਂ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਾਇਆ ਸੀ।