ਗੁਜਰਾਤ ATS ਨੇ ਦਿੱਲੀ 'ਚ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ, ਅਫ਼ਗਾਨ ਨਾਗਰਿਕ ਗ੍ਰਿਫ਼ਤਾਰ

Monday, Sep 05, 2022 - 11:54 AM (IST)

ਗੁਜਰਾਤ ATS ਨੇ ਦਿੱਲੀ 'ਚ 20 ਕਰੋੜ ਦੀ ਹੈਰੋਇਨ ਕੀਤੀ ਬਰਾਮਦ, ਅਫ਼ਗਾਨ ਨਾਗਰਿਕ ਗ੍ਰਿਫ਼ਤਾਰ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਰਾਸ਼ਟਰੀ ਰਾਜਧਾਨੀ 'ਚ ਦਿੱਲੀ ਕ੍ਰਾਈਮ ਸੈੱਲ ਦੇ ਨਾਲ ਸਾਂਝੇ ਆਪਰੇਸ਼ਨ 'ਚ 20 ਕਰੋੜ ਰੁਪਏ ਦੀ ਚਾਰ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਇਸ ਸਬੰਧ 'ਚ ਇਕ ਅਫਗਾਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ ਏ.ਟੀ.ਐੱਸ. ਨੂੰ ਸੂਹ ਮਿਲੀ ਸੀ ਕਿ ਦਿੱਲੀ-ਐੱਨ.ਸੀ.ਆਰ. ਵਿਚ ਰਹਿਣ ਵਾਲਾ ਅਫਗਾਨ ਨਾਗਰਿਕ ਵਹੀਦੁੱਲਾ ਰਹੀਮਉੱਲਾ ਸ਼ੁੱਕਰਵਾਰ ਰਾਤ ਨੂੰ ਵਸੰਤ ਕੁੰਜ ਇਲਾਕੇ ਵਿਚ ਭਾਰੀ ਮਾਤਰਾ 'ਚ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਮੱਧ ਪ੍ਰਦੇਸ਼ ਤੋਂ 3 ਹਥਿਆਰ ਸਮੱਗਲਰਾਂ ਨੂੰ ਫੜਿਆ, 63 ਦੇਸੀ ਪਿਸਤੌਲ ਬਰਾਮਦ

ਬਿਆਨ 'ਚ ਦੱਸਿਆ ਗਿਆ ਕਿ ਦਿੱਲੀ ਅਪਰਾਧ ਸੈੱਲ ਨਾਲ ਚਲਾਈ ਗਈ ਸਾਂਝੀ ਮੁਹਿੰਮ 'ਚ ਰਾਤ ਕਰੀਬ  11 ਤੋਂ 11.30 ਵਜੇ ਤੱਕ ਛਾਪੇਮਾਰੀ ਤੋਂ ਬਾਅਦ ਰਹੀਮਉੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 4 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਜ਼ਬਤ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਲਗਭਗ 20 ਕਰੋੜ ਰੁਪਏ ਹੈ। ਬਿਆਨ ਅਨੁਸਾਰ, ਦੋਸ਼ੀ ਖ਼ਿਲਾਫ਼ ਦਿੱਲੀ ਅਪਰਾਧ ਸੈੱਲ ਨੇ ਨਸ਼ੀਲੇ ਪਦਾਰਥ ਰੋਕੂ ਐਕਟ (ਐੱਨ.ਡੀ.ਪੀ.ਐੱਸ.) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਹੈ। ਇਸ 'ਚ ਕਿਹਾ ਗਿਆ ਕਿ ਅਫ਼ਗਾਨਿਸਤਾਨ ਦੇ ਕੰਧਾਰ ਦਾ ਰਹਿਣ ਵਾਲਾ ਦੋਸ਼ੀ 2016 'ਚ ਆਪਣੇ ਪਰਿਵਾਰ ਨਾਲ ਮੈਡੀਕਲ ਵੀਜ਼ੇ 'ਤੇ ਭਾਰਤ ਆਇਆ ਸੀ ਅਤੇ ਵੀਜ਼ਾ ਮਿਆਦ ਵਧਾ ਕੇ ਇੱਥੇ ਰੁਕਿਆ ਰਿਹਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News