ਗੁਜਰਾਤ ਦੇ ਚੋਣ ਨਤੀਜੇ ਅਤਿਅੰਤ ਨਿਰਾਸ਼ਾਜਨਕ, ਸਖਤ ਫੈਸਲੇ ਲੈਣ ਦਾ ਸਮਾਂ : ਜੈਰਾਮ ਰਮੇਸ਼
Saturday, Dec 10, 2022 - 03:41 PM (IST)

ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦਾ ਪ੍ਰਦਰਸ਼ਨ ਅਤਿਅੰਤ ਨਿਰਾਸ਼ਾਜਨਕ ਰਿਹਾ ਹੈ ਅਤੇ ਸਥਾਨਕ ਲੀਡਰਸ਼ਿਪ ਨੂੰ ਲੈ ਕੇ ਹੁਣ ਸਖਤ ਫੈਸਲੇ ਲੈਣ ਦਾ ਸਮਾਂ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਗੁਜਰਾਤ ਵਿਚ ਕਾਂਗਰਸ ਦਾ ਮੁਕਾਬਲਾ ਭਾਜਪਾ ਦੇ ਨਾਲ ਹੀ ਉਸ ਦੇ ਗਠਜੋੜ ਦੀਆਂਗੈਰ-ਰਸਮੀ ਸਹਿਯੋਗੀ ਪਾਰਟੀਆਂਏ. ਆਈ. ਐੱਮ. ਆਈ. ਐੱਮ. ਅਤੇ ਆਮ ਆਦਮੀ ਪਾਰਟੀ ਦੇ ਨਾਲ ਸੀ।
ਰਮੇਸ਼ ਨੇ ਦਾਅਵਾ ਕੀਤਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂਆਸਥਾਵਾਂ ਭਾਜਪਾ ਦੀ ਮਦਦ ਕਰਨ ਵਿਚ ਲੱਗੀਆਂਹੋਈਆਂਸਨ। ਅਸੀਂ ਸ਼ਿਕਾਇਤ ਕੀਤੀ ਪਰ ਕੋਈ ਕਦਮ ਨਹੀਂ ਉਠਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੱਗੇ ਹੋਏ ਸਨ। ਚੋਣ ਜ਼ਾਬਤੇ ਦੀ ਉਲਘਣਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਵੋਟ ਫੀਸਦੀ 27 ਹੈ। ਇਹ 40 ਫੀਸਦੀ ਤੋਂ ਘੱਟ ਕੇ ਇੰਨੀ ਹੋਈ ਹੈ। 27 ਫੀਸਦੀ ਵੋਟ ਘੱਟ ਨਹੀਂ ਹੁੰਦੀ ਅਤੇ ਇਹ ਇਕ ਚੋਣ ਵਿਚ 40 ਫੀਸਦੀ ਤੱਕ ਪੁੱਜ ਸਕਦੀ ਹੈ।
ਚੀਨ ਮੁੱਦੇ ’ਤੇ ਬਹਿਸ ਤੋਂ ਭੱਜ ਰਹੀ ਹੈ ਸਰਕਾਰ
ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਚੀਨ ਸਰਹੱਦ ’ਤੇ ਅਸਲੀ ਸਥਿਤੀ ਅਤੇ ਉਸ ਵਲੋਂ ਕੀਤੀ ਜਾ ਰਹੀ ਘੁਸਪੈਠ ਨੂੰ ਲੈ ਕੇ ਸੰਸਦ ਵਿਚ ਚਰਚਾ ਕਰਨ ਤੋਂ ਭੱਜ ਰਹੀ ਹੈ। ਰਮੇਸ਼ ਨੇ ਕਿਹਾ ਕਿ ਪਿਛਲੇ 22 ਮਹੀਨਿਆਂਤੋਂ ਕਾਂਗਰਸ ਹੀ ਨਹੀਂ, ਸਮੁੱਚਾ ਵਿਰੋਧੀ ਧਿਰ ਇਸ ਮੁੱਦੇ ’ਤੇ ਚਰਚਾ ਦੀ ਮੰਗ ਕਰ ਰਿਹਾ ਹੈ ਪਰ ਮੋਦੀ ਸਰਕਾਰ ਮੌਨ ਬੈਠੀ ਹੈ।