ਗੁਜਰਾਤ 'ਚ 29 ਫੀਸਦੀ ਵਧੀ ਏਸ਼ੀਆਈ ਸ਼ੇਰਾਂ ਦੀ ਆਬਾਦੀ, PM ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ

Thursday, Jun 11, 2020 - 11:49 AM (IST)

ਗੁਜਰਾਤ 'ਚ 29 ਫੀਸਦੀ ਵਧੀ ਏਸ਼ੀਆਈ ਸ਼ੇਰਾਂ ਦੀ ਆਬਾਦੀ, PM ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਅਹਿਮਦਾਬਾਦ- ਗੁਜਰਾਤ ਦੇ ਗਿਰ ਜੰਗਲਾਤ ਇਲਾਕੇ 'ਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਗਈ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ 'ਚ ਦਿੱਤੀ। ਟਵੀਟ 'ਚ ਪ੍ਰਧਾਨ ਮੰਤਰੀ ਨੇ ਲਿਖਿਆ,''2 ਬਹੁਤ ਚੰਗੀਆਂ ਖਬਰਾਂ ਹਨ, ਗੁਜਰਾਤ ਦੇ ਗਿਰ ਜੰਗਲ 'ਚ ਰਹਿਣ ਵਾਲੇ ਏਸ਼ੀਆਈ ਸ਼ੇਰਾਂ ਦੀ ਆਬਾਦੀ ਲਗਾਤਾਰ 29 ਫੀਸਦੀ ਤੱਕ ਵਧ ਗਈ ਹੈ। ਭੂਗੋਲਿਕ ਰੂਪ ਨਾਲ ਵੰਡ ਖੇਤਰ (ਫੈਲਾਅ) 36 ਫੀਸਦੀ ਤੱਕ ਵਧ ਗਿਆ ਹੈ। ਦਰਅਸਲ ਸ਼ੇਰ ਦੀ ਗਿਣਤੀ ਜਿੱਥੇ ਪਹਿਲਾਂ 523 ਸੀ, ਉੱਥੇ ਹੁਣ ਵਧ ਕੇ 674 ਹੋ ਗਈ ਹੈ। 2015 'ਚ ਹੋਈ ਆਖਰੀ ਗਿਣਤੀ ਦੇ ਸਮੇਂ ਗਿਰ ਦੇ ਜੰਗਲਾਂ 'ਚ ਸ਼ੇਰ ਦੀ ਗਿਣਤੀ 523 ਸੀ। ਇਹ ਗਿਣਤੀ ਹਰ 5 ਸਾਲ 'ਤੇ ਕੀਤੀ ਜਾਂਦੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵੀਟ 'ਚ ਲਿਖਿਆ,''ਗੁਜਰਾਤ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਵਧਾਈ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਵੱਡੀ ਉਪਲੱਬਧੀ ਹਾਸਲ ਹੋਈ ਹੈ।''

PunjabKesari

ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ 'ਚ ਲਿਖਿਆ,''ਪਿਛਲੇ ਕਈ ਸਾਲਾਂ ਤੋਂ ਗੁਜਰਾਤ 'ਚ ਸ਼ੇਰਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਇਹ ਕਮਿਊਨਿਟੀ ਹਿੱਸੇਦਾਰੀ, ਤਕਨਾਲੋਜੀ 'ਤੇ ਜ਼ੋਰ, ਜੰਗਲੀ ਜੀਵਣ ਦੀ ਸਿਹਤ ਸੰਭਾਲ, ਉੱਚਿਤ ਰਿਹਾਇਸ਼ ਪ੍ਰਬੰਧਨ ਅਤੇ ਮਨੁੱਖੀ ਤੇ ਸ਼ੇਰਾਂ ਦਰਮਿਆਨ ਸੰਘਰਸ਼ ਨੂੰ ਘੱਟ ਕਰਨ ਦੇ ਕਦਮਾਂ ਦਾ ਨਤੀਜਾ ਹੈ। ਆਸ ਹੈ ਕਿ ਇਹ ਸਕਾਰਾਤਮਕ ਰੁਝਾਨ ਅੱਗੇ ਵੀ ਜਾਰੀ ਰਹੇਗਾ। ਦੱਸਣਯੋਗ ਹੈ ਕਿ ਗੁਜਰਾਤ ਦੇ ਜੂਨਾਗੜ੍ਹ 'ਚ ਸਥਿਤ ਗਿਰ ਜੰਗਲ 'ਬਾਘ ਸੁਰੱਖਿਅਤ ਖੇਤਰ' ਹੈ। ਇਹ ਖੇਤਰ ਪੂਰੀ ਦੁਨੀਆ 'ਚ 'ਏਸ਼ੀਆਈ ਬੱਬਰ ਸ਼ੇਰਾਂ' ਲਈ ਚਰਚਿਤ ਹੈ। ਜੂਨਾਗੜ੍ਹ ਨਗਰ ਤੋਂ 60 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਇਸ ਬਾਗ਼ ਦਾ ਖੇਤਰ ਫਲ ਲਗਭਗ 1,295 ਵਰਗ ਕਿਲੋਮੀਟਰ ਹੈ। ਗਿਰ ਜੰਗਲਾਤ ਸੁਰੱਖਿਆ ਖੇਤਰ ਦੀ ਸਥਾਪਨਾ 1913 'ਚ ਏਸ਼ੀਆਈ ਸ਼ੇਰਾਂ ਨੂੰ ਸੁਰੱਖਿਅਤ ਪ੍ਰਦਾਨ ਕਰਨ ਲਈ ਕੀਤੀ ਗਈ ਸੀ।


author

DIsha

Content Editor

Related News