ਗੁਜਰਾਤ: ਨਹਿਰ 'ਚ ਡੁੱਬਣ ਕਾਰਨ ਇੱਕੋ ਪਰਿਵਾਰ ਦੀਆਂ 3 ਔਰਤਾਂ ਸਮੇਤ 5 ਦੀ ਮੌਤ

Tuesday, Nov 15, 2022 - 01:35 AM (IST)

ਗੁਜਰਾਤ: ਨਹਿਰ 'ਚ ਡੁੱਬਣ ਕਾਰਨ ਇੱਕੋ ਪਰਿਵਾਰ ਦੀਆਂ 3 ਔਰਤਾਂ ਸਮੇਤ 5 ਦੀ ਮੌਤ

ਨੈਸ਼ਨਲ ਡੈਸਕ : ਗੁਜਰਾਤ ਦੇ ਕੱਛ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੰਦਰਾ ਗੁੰਡਾਲਾ ਨਰਮਦਾ ਨਹਿਰ 'ਚ ਡੁੱਬਣ ਕਾਰਨ 3 ਔਰਤਾਂ ਸਮੇਤ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਨਹਿਰ ਨੇੜੇ ਲੋਕਾਂ ਨੇ ਇਲਾਕੇ 'ਚ ਹੰਗਾਮਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : DRI ਵਿਭਾਗ ਦੀ ਵੱਡੀ ਕਾਰਵਾਈ, ਏਅਰਪੋਰਟ ਤੋਂ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਜ਼ਬਤ

ਸਥਾਨਕ ਗੋਤਾਖ਼ੋਰਾਂ ਵੱਲੋਂ ਨਹਿਰ ਵਿੱਚ ਜਾ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਨਹਿਰ ਵਿੱਚੋਂ ਸਿਰਫ਼ ਲਾਸ਼ਾਂ ਹੀ ਕੱਢੀਆਂ ਜਾ ਸਕੀਆਂ। ਪੁਲਸ ਮੁਤਾਬਕ ਮ੍ਰਿਤਕਾਂ ਦੇ ਨਾਂ ਰਾਜੇਸ਼ ਖਿਮਜੀ, ਕਲਿਆਣ ਦਮਜੀ, ਹੀਰਾਬੇਨ ਕਲਿਆਣ, ਰਸੀਲਾ ਦਮਜੀ ਅਤੇ ਸਵਿਤਾਬੇਨ ਹਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੋਂ ਇਸ ਗਰੀਬ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।


author

Mandeep Singh

Content Editor

Related News