ਭਿਆਨਕ ਹਾਦਸਾ; ਟੱਕਰ ਮਗਰੋਂ ਟਰੱਕ ਅਤੇ ਟੈਂਕਰ ''ਚ ਲੱਗੀ ਅੱਗ, 3 ਲੋਕ ਜ਼ਿੰਦਾ ਸੜੇ
Sunday, Jun 04, 2023 - 02:20 PM (IST)
ਵਡੋਦਰਾ- ਗੁਜਰਾਤ ਦੇ ਵਡੋਦਰਾ ਜ਼ਿਲ੍ਹੇ 'ਚ ਐਤਵਾਰ ਸਵੇਰੇ ਇਕ ਟਰੱਕ ਅਤੇ ਟੈਂਕਰ ਦੀ ਟੱਕਰ ਮਗਰੋਂ ਦੋਹਾਂ ਵਾਹਨਾਂ 'ਚ ਲੱਗ ਗਈ। ਇਸ ਹਾਦਸੇ ਕਾਰਨ ਤਿੰਨ ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਵਾਡੂ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਵਡੋਦਰਾ ਸ਼ਹਿਰ ਤੋਂ 40 ਕਿਲੋਮੀਟਰ ਦੂਰ ਮਸਾਰ ਪਿੰਡ ਨੇੜੇ ਸਵੇਰੇ 6.30 ਵਜੇ ਵਾਪਰਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਮੋਰਬੀ ਤੋਂ ਮਹਾਰਾਸ਼ਟਰ ਜਾ ਰਹੇ ਇਕ ਟਰੱਕ 'ਚ ਟਾਈਲਾਂ ਲੱਦੀਆਂ ਸਨ, ਜੋ ਕਿ ਪਦਰਾ ਅਤੇ ਜੰਬੂਸਰ ਨੂੰ ਜੋੜਨ ਵਾਲੇ ਹਾਈਵੇਅ ’ਤੇ ਇਕ ਖਾਲੀ ਟੈਂਕਰ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਟਰੱਕ ਅਤੇ ਟੈਂਕਰ ਦੋਵਾਂ ਦੇ ਚਾਲਕ ਕੈਬਿਨ 'ਚ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਅੱਗ 'ਚ ਦੋਵੇਂ ਵਾਹਨਾਂ ਦੇ ਡਰਾਈਵਰ ਅਤੇ ਟੈਂਕਰ ਦੇ ਸਹਾਇਕ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਟਰੱਕ ਦਾ ਸਹਾਇਕ ਝੁਲਸ ਗਿਆ, ਜਿਸ ਨੂੰ ਵਡੋਦਰਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।